You are currently viewing ਲ਼ੋਕ ਇਨਸਾਫ਼ ਪਾਰਟੀ  ਦੇ ਓਬੀਸੀ ਵਿੰਗ ਪੰਜਾਬ ਦੇ ਅਹੁਦੇਦਾਰਾਂ ਦੀ ਲਿਸਟ  ਜਾਰੀ

ਲ਼ੋਕ ਇਨਸਾਫ਼ ਪਾਰਟੀ ਦੇ ਓਬੀਸੀ ਵਿੰਗ ਪੰਜਾਬ ਦੇ ਅਹੁਦੇਦਾਰਾਂ ਦੀ ਲਿਸਟ ਜਾਰੀ

ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ- ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਬੀਸੀ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ ਤੇ ਜ਼ਿਲਾ ਪ੍ਰਧਾਨ ਜਗਮਿੰਦਰ ਸਿੰਘ ਰਾਮਗੜ• ਵੱਲੋਂ ਬੀਸੀ ਵਿੰਗ ਦਾ ਪੰਜਾਬ ਪੱਧਰੀ ਤੇ ਜ਼ਿਲਾ ਪੱਧਰੀ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ। ਬੈਂਸ ਨੇ ਨਵੇਂ ਨਿਯੁਕਤ ਹੋਏ ਸਾਰੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਜਿਨ•ਾਂ ਨੂੰ ਪਾਰਟੀ ਵੱਲੋਂ ਜਾਰੀ ਪੰਜਾਬ ਤੇ ਜ਼ਿਲਾ ਪੱਧਰੀ ਲਿਸਟ ਵਿੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ•ਾਂ ਸਮਰਪਿਤ ਹੋ ਕੇ ਨਿਭਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ।
ਲ਼ੋਕ ਇਨਸਾਫ ਪਾਰਟੀ ਓ. ਬੀ . ਸੀ. ਵਿੰਗ ਦੇ ਪੰਜਾਬ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਐੱਸ.ਜੀ. ਪੀ. ਸੀ. ਦੀਆਂ ਆ ਰਹੀਆਂ ਚੋਣਾਂ ਪਾਰਟੀ ਵੱਲੋਂ ਜ਼ੋਰਦਾਰ ਢੰਗ ਨਾਲ ਲੜੀਆਂ ਜਾਣਗੀਆਂ ਅਤੇ ਗੁਰਦੁਆਰਿਆਂ ਨੂੰ ਨਰੈਣੂ ਮਹੰਤ ਦੇ ਵਾਰਿਸਾਂ ਤੋਂ ਆਜ਼ਾਦ ਕਰਵਾ ਕੇ ਸਾਫ-ਸੁਥਰੀ ਤੇ ਇਮਾਨਦਾਰ ਸਿੱਖੀ ਸਿਧਾਂਤਾਂ ਤੇ ਚੱਲਣ ਵਾਲੀ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਜਗਮਿੰਦਰ ਸਿੰਘ ਰਾਮਗੜ• ਨੇ ਆਏ ਸਾਰੇ ਪਾਰਟੀ ਵਰਕਰਾਂ ਤੇ ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਜੀ ਆਇਆਂ ਨੁੰ ਕਹਿੰਦਿਆਂ ਪਾਰਟੀ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ।
ਓਬੀਸੀ ਵਿੰਗ ਪੰਜਾਬ ਢਾਂਚੇ ਦੇ ਨਵੇਂ ਨਿਯੁਕਤ ਅਹੁਦੇਦਾਰ
ਇਸ ਮੌਕੇ ਹਰਦੇਵ ਸਿੰਘ ਕੌਂਸਲ ਵੱਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਸਹਿਮਤੀ ਤੇ ਸਰਪ੍ਰਪਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਮੌਜੂਦਗੀ ਵਿਚ ਲੋਕ ਇਨਸਾਫ ਪਾਰਟੀ ਦੇ ਓਬੀਸੀ ਵਿੰਗ ਦਾ ਪੰਜਾਬ ਪੱਧਰੀ ਜਥੇਬੰਦੀ ਦਾ ਹੇਠ ਲਿਖੇ ਅਨੁਸਾਰ ਐਲਾਨ ਕੀਤਾ ਗਿਆ।
ਸੀਨੀਅਰ ਮੀਤ ਪ੍ਰਧਾਨ – ਅਵਤਾਰ ਸਿੰਘ ਪਨੇਸਰ, ਬਾਲ ਕ੍ਰਿਸ਼ਨ ਕਲਸੀ ਰਿਟਾ: ਪੀ. ਸੀ. ਐੱਸ ਧੂਰੀ ਸੰਗਰੂਰ,
ਮੀਤ ਪ੍ਰਧਾਨ ਇੰਜ.ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਨਰਿੰਦਰ ਸਿੰਘ ਗੜ•ਦੀਵਾਲਾ,  ਤਰਸੇਮ ਸਿੰਘ ਜੇਈ ਬਾਗਪੁਰ, ਅਮਰਜੀਤ ਸਿੰਘ ਪਠਾਨਕੋਟ, ਕੇਵਲ ਕ੍ਰਿਸ਼ਨ ਪਠਾਨਕੋਟ, ਦਿਲਬਾਗ ਸਿੰਘ ਬਠਿੰਡਾ, ਰਮਨਦੀਪ ਸਿੰਘ ਰਾਮਾ ਲੁਧਿਆਣਾ, ਤਜਿੰਦਰ ਸਿੰਘ ਮਠਾਰੂ ਲੁਧਿਆਣਾ
ਜਨਰਲ ਸਕੱਤਰ- ਨਰਿੰਦਰ ਸਿੰਘ ਹੁਸ਼ਿਆਰਪੁਰ ਅਤੇ ਇਕਨਾਮ ਸਿੰਘ ਹੁਸ਼ਿਆਰਪੁਰ
ਸਕੱਤਰ : ਦਲਜੀਤ ਸਿੰਘ ਲੁਧਿਆਣਾ, ਉਂਕਾਰ ਸਿੰਘ ਚਡਿਆਲ, ਹਰਵਿੰਦਰ ਸਿੰਘ ਜਗਦਿਓ, ਸੁਖਦੇਵ ਸਿੰਘ,
ਜਗਦੀਪ ਸਿੰਘ ਸੀਹਰਾ ਨੂੰ ਹੁਸ਼ਿਆਰਪੁਰ ਜ਼ਿਲ•ਾ ਪ੍ਰਧਾਨ ਦਿਹਾਤੀ ਤੇ ਹਰਪ੍ਰੀਤ ਸਿੰਘ ਜ਼ਿਲ•ਾ ਪ੍ਰਧਾਨ ਸ਼ਹਿਰੀ ਥਾਪਿਆ ਗਿਆ ਹੈ। ਇਸੇ ਤਰ•ਾਂ ਡਾ: ਹਰਜੀਤ ਸਿੰਘ ਜ਼ਿਲ•ਾ ਪ੍ਰਧਾਨ ਰੋਪੜ, ਗੁਰਜਿੰਦਰ ਸਿੰਘ ਜ਼ਿਲ•ਾ ਪ੍ਰਧਾਨ ਗੁਰਦਾਸਪੁਰ, ਹਰਭਿੰਦਰ ਸਿੰਘ ਸਨਸੋਆ ਤਰਨ ਤਾਰਨ , ਗੁਰਜੀਤ ਸਿੰਘ ਜ਼ਿਲ•ਾ ਪ੍ਰਧਾਨ ਕਪੂਰਥਲਾ , ਨਰਿੰਦਰ ਸਿੰਘ ਪ੍ਰਧਾਨ ਗੁਰਾਇਆ ਸ਼ਹਿਰੀ ਜਲੰਧਰ ਮਨਦੀਪ ਸਿੰਘ ਸੈਣੀ ਜ਼ਿਲ•ਾ ਪ੍ਰਧਾਨ ਸ਼ਹਿਰੀ ਜਲੰਧਰ, ਗੁਰਪ੍ਰੀਤ ਸਿੰਘ ਜ਼ਿੰਮੀ ਜ਼ਿਲ•ਾ ਪ੍ਰਧਾਨ ਐੱਸ.ਐੱਸ ਨਗਰ ਮੁਹਾਲੀ, ਅੰਕਿਤ ਕੁਮਾਰ ਸ਼ਹਿਰੀ ਪ੍ਰਧਾਨ ਪਠਾਨਕੋਟ, ਦਿਆਲ ਸਿੰਘ ਜਿਲ•ਾ ਪ੍ਰਧਾਨ ਦਿਹਾਤੀ ਪਠਾਨਕੋਟ, ਗੁਰਜੰਟ ਸਿੰਘ ਦਿਹਾਤੀ ਬਠਿੰਡਾ , ਸੱਤਪਾਲ ਸਿੰਘ ਨਾਗੀ ਜਿਲ•ਾ ਸ਼ਹਿਰੀ ਅੰਮ੍ਰਿਤਸਰ , ਅਮਨਦੀਪ ਸਿੰਘ ਬਰਨਾਲਾ ਸ਼ਹਿਰੀ ਬਣਾਏ ਗਏ ਹਨ।
ਸਟੂਡੈਂਟ ਵਿੰਗ
ਇਸ ਮੌਕੇ ਲੋਕ ਇਨਸਾਫ ਪਾਰਟੀ ਜ਼ਿਲਾ ਵਿਦਿਆਰਥੀ ਵਿੰਗ ਦਾ ਵੀ ਐਲਾਨ ਕੀਤਾ ਗਿਆ ਜਿਸ ਮੁਤਾਬਿਕ ਜਸਕੀਰਤ ਸਿੰਘ ਜ਼ਿਲਾ ਪ੍ਰਧਾਨ, ਓਂਕਾਰ ਸਿੰਘ ਜ਼ਿਲਾ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਤੇ ਮਨਜੋਤ ਸਿੰਘ ਜ਼ਿਲਾ ਮੀਤ ਪ੍ਰਧਾਨ ਸੰਦੀਪ ਰਾਜਪੂਤ ਜ਼ਿਲਾ ਜਨਰਲ ਸੱਕਤਰ ਤੇ ਮਨੀ ਬਲਜੀਤ ਸਿੰਘ ਜ਼ਿਲਾ ਸੱਕਤਰ ਨਿਯੁਕਤ ਕੀਤੇ ਗਏ।

Loading

Leave a Reply