ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ
ਮੇਰਾ ਹਲਕਾ ਮੇਰਾ ਪਰਿਵਾਰ ਹਲਕਾ ਹੁਸ਼ਿਆਰਪੁਰ ਵਿਖੇ ਆਮ ਆਦਮੀ ਪਾਰਟੀ ਆਗੂ ਰਵਿੰਦਰ ਸ਼ਰਮਾ ਜੀ ਦੀ ਅਗਵਾਈ ਵਿੱਚ ਸੈਨੀਟਾਈਜ਼ ਮੁਹਿੰਮ ਦੇ ਦੌਰਾਨ ਅੱਜ ਹੁਸ਼ਿਆਰਪੁਰ ਵਿੱਚ ਪੈਂਦੇ ਭਗਤ ਨਗਰ ਵਾਰਡ ਨੰ 46 ਅਤੇ ਪ੍ਰੇਮਗੜ ਵਾਰਡ ਨੰਬਰ 33 ਵਿੱਚ ਸੈਨੀਟਾਈਜ਼ ਕੀਤਾ ਗਿਆ।
ਇਸ ਮੌਕੇ ਆਪ ਆਗੂ ਰਵਿੰਦਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਂਮਾਰੀ ਦੇ ਚਿੰਤਾਜਨਕ ਸਮੇਂ ਵਿੱਚ ਜਾਗਰੂਕਤਾ ਤੋਂ ਕੰਮ ਲੈਣਾ ਚਾਹੀਦਾ ਹੈ। 
ਟੀਮ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਦਲੀਪ ਓਹਰੀ ਮੈਡਮ ਗੀਤਾ ਰਾਣੀ , ਮੈਡਮ ਸਵੀਤਾ ਸ਼ਰਮਾ, ਓਮ ਪ੍ਰਕਾਸ਼, ਮਾਨਵ ਸ਼ਰਮਾ, ਮੈਡਮ ਦਲਬੀਰ ਕੌਰ ਆਦਿ ਵੀ ਇਸ ਮੁਹਿੰਮ ਦੌਰਾਨ ਹਾਜ਼ਿਰ ਸਨ।
ਤਸਵੀਰਾਂ -ਆਮ ਆਦਮੀ ਪਾਰਟੀ ਆਗੂ ਰਵਿੰਦਰ ਸ਼ਰਮਾ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਟੀਮ ਨਾਲ ਚਲਾਈ ਸੈਨੇਟਾਇਜ ਅਤੇ ਜਾਗਰੂਕਤਾ ਮੁਹਿੰਮ ਦੀਆਂ ਤਸਵੀਰਾਂ

![]()
