ਅੱਜ ਦਾ ਵਿਚਾਰ(30 ਮਈ)ਜੋਤਸ਼ੀ ਕਿਸਮਤ ਵਾਲੇ ਹੁੰਦੇ ਹਨ ਉਨਾਂ ਦੀਆਂ ਕਹੀਆਂ ਸੌ ਗਲਾਂ ਵਿੱਚੋਂ ਜੇ 99 ਝੂਠ ਨਿਕਲ ਜਾਣ ਤਾਂ ਉਨਾਂ ਦੀ ਕੋਈ ਬੇਇਜ਼ਤੀ ਨਹੀਂ ਹੁੰਦੀ ਪਰ ਇਕ ਸੱਚੀ ਗੱਲ ਨਾਲ ਹੀ ਉਨਾਂ ਦੀ ਗੁੱਡੀ ਚੜੵ ਜਾਂਦੀ ਹੈ(ਸ਼ੈਕਸਪੀਅਰ)


ਅੱਜ ਦੇ ਦਿਨ:30-5-1431 ਇੰਗਲੈਂਡ ਖਿਲਾਫ ਫਰਾਂਸੀਸੀ ਫੌਜਾਂ ਦੀ ਆਗੂ ਜਾਨ ਆਫ ਆਰਕ (19 ਸਾਲ) ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜਿਉਂਦੇ ਸਾੜ ਦਿਤਾ।1908 ਬਾਬਾ ਬੋਹੜ ਲੇਖਕ ਸੰਤ ਸਿੰਘ ਸੇਖੋਂ ਦਾ ਜਨਮ।1919 ਗਦਰੀ ਆਗੂਆਂ ਬਾਬਾ ਸੋਹਣ ਸਿੰਘ ਭਕਨਾ,ਅਮਰ ਸਿੰਘ ਤੇ ਬਿਸ਼ਨ ਸਿੰਘ ਨੇ ਮਾਸਟਰ ਚਤਰ ਸਿੰਘ ਨੂੰ ਅੰਡੇਮਾਨ ਨਿਕੋਬਾਰ ‘ਚ ਪਿੰਜਰੇ ਵਿੱਚ ਰੱਖ ਕੇ ਤਸ਼ੱਦਦ ਕਰਨ ਕਰਕੇ ਕੀਤੀ ਹੜਤਾਲ ਅੱਗੇ ਅੰਗਰੇਜ਼ਾਂ ਨੂੰ ਝੁੱਕਣਾ ਪਿਆ।1972 ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬ ਰਹਿਮਾਨ ਦਾ ਅੱਠ ਸਾਥੀਆਂ ਸਮੇਤ ਕਤਲ।
ਹਾਥੀ
ਵਿਗਿਆਨਕ ਨਾਮ
L. cyclotis (ਅਫਰੀਕੀ ਹਾਥੀ)
Elephas maximus (ਏਸ਼ੀਆਈ ਹਾਥੀ)
ਅੱਜ ਐਲੀਫੰਟਿਡੀ (Elephantidae)ਕੁਲ ਵਿੱਚ ਕੇਵਲ ਦੋ ਪ੍ਰਜਾਤੀਆਂ ਜਿੰਦਾ ਹਨ: ਐਲੀਫਸ ਅਤੇ ਲਾਕਸੋਡਾਂਟਾ। ਤੀਜੀ ਪ੍ਰਜਾਤੀ ਮਮਥਸ ਵਿਲੁਪਤ ਹੋ ਚੁੱਕੀ ਹੈ।
ਜੀਵਤ ਦੋ ਪ੍ਰਜਾਤੀਆਂ ਦੀਆਂ ਤਿੰਨ ਜਾਤੀਆਂ ਹਨ:- ਲਾਕਸੋਡਾਂਟਾ ਪ੍ਰਜਾਤੀ ਦੀਆਂ ਦੋ ਜਾਤੀਆਂ-ਅਫਰੀਕੀ ਖੁੱਲੇ ਮੈਦਾਨਾਂ ਦਾ ਹਾਥੀ (ਹੋਰ ਨਾਮ: ਬੁਸ਼ ਜਾਂ ਸਵਾਨਾ ਹਾਥੀ) ਅਤੇ ਅਫਰੀਕੀ ਜੰਗਲਾਂ ਦਾ ਹਾਥੀ – ਅਤੇ ਐਲੀਫਸ ਪ੍ਰਜਾਤੀ ਦਾ ਭਾਰਤੀ ਜਾਂ ਏਸ਼ੀਆਈ ਹਾਥੀ।
ਕੁੱਝ ਖੋਜਕਾਰ ਦੋਨਾਂ ਅਫਰੀਕੀ ਜਾਤੀਆਂ ਨੂੰ ਇੱਕ ਹੀ ਮੰਨਦੇ ਹਨ ਅਤੇ ਹੋਰ ਦੂਜੇ ਮੰਨਦੇ ਹਨ ਕਿ ਪੱਛਮੀ ਅਫਰੀਕਾ ਦਾ ਹਾਥੀ ਚੌਥੀ ਜਾਤੀ ਹੈ।
ਐਲੀਫੰਟਿਡੀ ਦੀਆਂ ਬਾਕੀ ਸਾਰੀਆਂ ਜਾਤੀਆਂ ਅਤੇ ਪ੍ਰਜਾਤੀਆਂ ਵਿਲੁਪਤ ਹੋ ਗਈਆਂ ਹਨ। ਬਹੁਤੀਆਂ ਤਾਂ ਪਿਛਲੇ ਹਿਮਯੁਗ ਵਿੱਚ ਹੀ ਵਿਲੁਪਤ ਹੋ ਗਈਆਂ ਸਨ, ਹਾਲਾਂਕਿ ਮੈਮਥ ਦਾ ਬੌਣਾ ਸਰੂਪ ਸੰਨ 2000 ਈ ਪੂ ਤੱਕ ਜਿੰਦਾ ਰਿਹਾ ਹੈ।
ਹਾਥੀ ਦਾ ਗਰਭ ਕਾਲ 22 ਮਹੀਨਿਆਂ ਦਾ ਹੁੰਦਾ ਹੈ, ਜੋ ਕਿ ਜ਼ਮੀਨੀ ਜੀਵਾਂ ਵਿੱਚ ਸਭ ਤੋਂ ਲੰਬਾ ਹੈ।
ਜਨਮ ਸਮੇਂ ਹਾਥੀ ਦਾ ਬੱਚਾ ਕਰੀਬ 105ਕਿਲੋ ਦਾ ਹੁੰਦਾ ਹੈ।
ਹਾਥੀ 50 ਤੋਂ 70 ਸਾਲ ਤੱਕ ਜਿੰਦਾ ਰਹਿੰਦਾ ਹੈ, ਹਾਲਾਂਕਿ ਸਭ ਤੋਂ ਲੰਬੀ ਉਮਰ ਦਾ ਹਾਥੀ 82 ਸਾਲ ਦਾ ਦਰਜ ਕੀਤਾ ਗਿਆ ਹੈ।
ਅੱਜ ਤੱਕ ਦਾ ਦਰਜ ਕੀਤਾ ਸਭ ਤੋਂ ਵਿਸ਼ਾਲ ਹਾਥੀ 1955 ਵਿੱਚ ਅੰਗੋਲਾ ਵਿੱਚ ਮਾਰਿਆ ਗਿਆ ਸੀ।
ਇਸ ਨਰ ਦਾ ਭਾਰ ਲੱਗਭੱਗ 10,900 ਕਿਲੋ ਸੀ, ਅਤੇ ਮੋਢੇ ਤੱਕ ਦੀ ਉਚਾਈ 3. 96 ਮੀਟਰ ਸੀ ਜੋ ਕਿ ਇੱਕ ਆਮ ਅਫਰੀਕੀ ਹਾਥੀ ਤੋਂ ਲੱਗਭੱਗ ਇੱਕ ਮੀਟਰ ਜ਼ਿਆਦਾ ਹੈ।
ਇਤਹਾਸ ਦੇ ਸਭਤੋਂ ਛੋਟੇ ਹਾਥੀ ਯੂਨਾਨ ਦੇ ਕ੍ਰੀਟ ਟਾਪੂ ਵਿੱਚ ਮਿਲਦੇ ਸਨ ਅਤੇ ਗਾਂ ਦੇ ਵੱਛੇ ਜਾਂ ਸੂਰ ਦੇ ਆਕਾਰ ਦੇ ਹੁੰਦੇ ਸਨ।
ਹਾਥੀ ਦੀ ਅਕਲਮੰਦੀ ਡਾਲਫਿਨ ਦੇ ਬਰਾਬਰ ਮੰਨੀ ਜਾਂਦੀ ਹੈ।
ਹਾਥੀ ਅਜਿਹਾ ਜਾਨਵਰ ਹੈ ਜਿਹਡ਼ਾ ਛਲਾਂਗ ਨਹੀਂ ਲਗਾ ਸਕਦਾ।
ਹਾਥੀ ਪਾਣੀ ਨੂੰ ਤਿੰਨ ਮੀਲ ਦੀ ਦੂਰੀ ਤੋਂ ਸੁੰਘ ਸਕਦਾ ਹੈ। ਹਾਥੀ ਮਨੁੱਖ ਦੀ ਗੰਧ 3000 ਫੁੱਟ ਤੋਂ ਪਛਾਣ ਲੈਂਦਾ ਹੈ।
ਮੱਛਰ ਦੇ ਕੱਟਣ ਨਾਲ ਖਾਰਿਸ਼ ਕਿਓਂ ਹੁੰਦੀ ਹੈ?
ਸਿਰਫ ਮਾਦਾ (female) ਮੱਛਰ ਹੀ ਲੋਕਾਂ ਨੂੰ ਕੱਟਦੇ ਹਨ। ਮੱਛਰ ਕਿਸੇ ਵਿਅਕਤੀ ਦੀ ਚਮੜੀ ਨੂੰ ਵਿੰਨ੍ਹਣ ਲਈ ਮੂੰਹ (ਪ੍ਰੋਬੋਸਿਸ) ਦੀ ਤਿੱਖੀ ਨੋਕ ਦੀ ਵਰਤੋਂ ਕਰਦਾ ਹੈ| ਇਹ ਖੂਨ ਦੀਆਂ ਨਾੜੀਆਂ ਦਾ ਪਤਾ ਲਗਾਉਂਦਾ ਹੈ ਅਤੇ ਮੂੰਹ ਰਾਹੀਂ ਲਹੂ ਖਿੱਚਦਾ ਹੈ, ਨਾਲ ਹੀ ਇਹ ਆਪਣੇ ਲਾਰ ਦਾ ਟੀਕਾ ਲਗਾਉਂਦਾ ਹੈ ਜਿਸ ਵਿੱਚ ਐਂਟੀਕੋਆਗੂਲੈਂਟ ਹੁੰਦਾ ਹੈ ਜੋ ਖ਼ੂਨ ਨੂੰ ਏਸ ਦੌਰਾਨ ਜੰਮਣ ਤੋਂ ਰੋਕਦਾ ਹੈ | ਲਾਰ ਵਿਚ ਐਂਟੀਕੋਆਗੂਲੈਂਟ ਦੇ ਨਾਲ ਕੁਝ ਪ੍ਰੋਟੀਨ ਵੀ ਹੁੰਦੇ ਹਨ, ਪ੍ਰੋਟੀਨ ਸਰੀਰ ਲੀ ਵਿਦੇਸ਼ੀ ਪਦਾਰਥ ਹੁੰਦੇ ਹਨ ਜੋ ਸਰੀਰ ਦੀ ਸੁਰੱਖਿਆ ਪ੍ਰਣਾਲੀ (immune system) ਨੂੰ ਚਾਲੂ ਕਰਦੇ ਹਨ | ਉਨ੍ਹਾਂ ਨਾਲ ਲੜਨ ਲਈ ਸਰੀਰ ਹਿਸਟਾਮਾਈਨ ਬਣਾਉਂਦਾ ਹੈ , ਹਿਸਟਾਮਾਈਨ ਚਿੱਟੇ ਲਹੂ ਦੇ ਸੈੱਲਾਂ (White blood cells) ਨੂੰ ਪ੍ਰਭਾਵਿਤ ਖੇਤਰ ਵਿਚ ਪਹੁੰਚਣ ਵਿਚ ਸਹਾਇਤਾ ਕਰਦਾ ਹੈ ਹਿਸਟਾਮਾਈਨ ਹੀ ਉਹ ਪਦਾਰਥ ਹੈ ਜੋ ਖਾਰਸ਼, ਜਲਣ ਅਤੇ ਸੋਜ ਦਾ ਕਾਰਨ ਬਣਦੀ ਹੈ| ਮੁਖਵਿੰਦਰ ਚੋਹਲਾ

Loading

Leave a Reply