ਸਰਕਾਰੀ ਮਿਡਲ ਸਕੂਲ ਟਾਹਲੀਵਾਲ ਵਿੱਚ ਮਨਾਈ ਗਈ ਹਰੀ ਦਿਵਾਲ਼ੀ

‘ਦੀਵਾ ਬਣਾਉਣਾ’ ਪ੍ਰਤੀਯੋਗਤਾ ਵਿੱਚ ਸਥਾਨ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ

RAJINDER HARGARHIA, HOSHIARPUR (SWITCH ON PUNJAB)

ਸਰਕਾਰੀ ਮਿਡਲ ਸਕੂਲ ਟਾਹਲੀਵਾਲ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਹਰੀ ਦਿਵਾਲ਼ੀ ਮਨਾਉਂਦੇ ਹੋਏ ਪੌਦੇ ਸਮੇਤ ਇੱਕ-ਇੱਕ ਗਮਲਾ ਸਕੂਲ ਨੂੰ ਭੇਟ ਕੀਤਾ। ਇਸ ਮੌਕੇ ਸਕੂਲ ਇੰਚਾਰਜ  ਸੁਸ਼ੀਲ ਕੁਮਾਰ ਪਠਾਣੀਆ  ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਹਰੀ ਦਿਵਾਲ਼ੀ  ਮਨਾਉਣ ਲਈ ਪ੍ਰਣ ਕਰਨ ‘ਤੇ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥੀ ਅਤੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮਾਪਿਆਂ ਦੇ  ਯੋਗਦਾਨ ਤੋਂ ਬਗ਼ੈਰ ਇਹ ਗਤੀਵਿਧੀਆਂ ਕਰਨੀਆਂ ਅਤੇ ਸਮਾਜ ਨੂੰ ਜਾਗਰੂਕ ਕਰਨਾ ਮੁਸ਼ਕਿਲ ਹੈ।ਪੰਜਾਬੀ ਅਧਿਆਪਕ  ਹਰਜਾਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਵਿਭਾਗੀ ਹਿਦਾਇਤਾਂ ਅਨੁਸਾਰ ਵਾਤਾਵਰਨ ਦੀ ਸੰਭਾਲ, ਪਰਾਲ਼ੀ ਨਾ ਸਾੜਨ ਸੰਬੰਧੀ ਜੋ ਕਦਮ ਚੁੱਕੇ ਜਾ ਰਹੇ ਹਨ ਸ਼ਲਾਘਾਯੋਗ ਹਨ ਅਤੇ ਵਿਦਿਆਰਥੀ ਅਤੇ ਅਧਿਆਪਕ ਆਪਣਾ ਵਿਸ਼ੇਸ਼ ਯੋਗਦਾਨ ਦੇ ਕੇ ਸਮਾਜ ਨੂੰ ਜਾਗਰੂਕ ਕਰ ਰਹੇ ਹਨ। ਉਹਨਾਂ ਨੇ ਸਮੂਹ ਸਟਾਫ਼ ਅਤੇ ਸਕੂਲ ਇੰਚਾਰਜ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ‘ਦੀਵਾ ਬਣਾਉਣਾ’ ਪ੍ਰਤੀਯੋਗਤਾ ਵਿੱਚ ਸਥਾਨ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

Loading

Leave a Reply