ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ
ਭਾਵੇਂ ਕਿ ਲੋਕ ਸਭਾ ਚੋਣਾਂ ਦੀ ਦਸਤਕ ਹੋ ਚੁੱਕੀ ਹੈ ਲੇਕਿਨ ਬਹੁਜਨ ਸਮਾਜ ਪਾਰਟੀ ਵਿੱਚ ਕਾਫ਼ੀ ਕੁਝ ਠੀਕ ਨਹੀਂ ਹੈ। ਇਸਦਾ ਕਾਰਨ ਹੈ ਬਸਪਾ ਦੇ ਨਵੀਂ ਪੀੜੀ ਤੇ ਪੁਰਾਣੀ ਪੀੜੀ ਦੇ ਬਸਪਾ ਆਗੂਆਂ ਦਾ ਅੰਦਰੂਨੀ ਮਨਮੁਟਾਵ। ਭਾਵੇਂ ਇਹ ਗੱਲ ਬਹੁਤੀ ਜੱਗ ਜਾਹਿਰ ਨਹੀਂ ਹੈ ਲੇਕਿਨ ਸੱਚਾਈ ਇਹੀ ਦੱਸੀ ਜਾਂਦੀ ਹੈ। ਅਗਰ ਸਮਾਂ ਰਹਿੰਦਿਆਂ ਇਸਨੂੰ ਦੂਰ ਨਾ ਕੀਤਾ ਗਿਆ ਤਾਂ ਇਸਦਾ ਖ਼ਮਿਆਜ਼ਾ ਪਾਰਟੀਆਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਪਿਛਲੇ ਸਮੇਂ ਦੌਰਾਨ ਕੁਝ ਨਵੀਂ ਪੀੜੀਦੇ ਆਗੂ ਜੋ ਕਿ ਜਿਲ•ੇ ਵਿੱਚ ਪਾਰਟੀ ਦੀ ਰੀੜ• ਬਣ ਰਹੇ ਹਨ ਅਤੇ ਕੁਝ ਪੁਰਾਣੇ ਆਗੂ ਜੋ ਕਿ ਪਹਿਲੇ ਸਾਲਾਂ ਵਿੱਚ ਬਸਪਾ ਦੀ ਰੀੜ• ਦੀ ਹੱਡੀ ਕਹਾਉਂਦੇ ਸਨ ਵਿਚਾਲੇ ਅਣਕਿਹਾ ਜਿਹਾ ਮਨਮੁਟਾਵ ਜਾਰੀ ਹੈ। ਇਸਦਾ ਕਾਰਨ ਇੱਕ ਧੜੇ ਵੱਲੋਂ ਦੂਸਰੇ ਧੜੇ ਦੀ ਚੌਧਰ ਨੂੰ ਅੰਦਰਖਾਤੇ ਸਵੀਕਾਰ ਨਾ ਕਰਨਾ ਹੈ। ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੀਆਂ ਸੰਮਤੀ ਤੇ ਜਿਲ•ਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਵੀ ਇਸੇ ਤਰ•ਾਂ ਦੇ ਆਪਸੀ ਮਨਮੁਟਾਵ ਦੇ ਕਾਰਨ ਹੀ ਇੱਕ ਧੜੇ ਨੇ ਆਪਣੀ ਹੀ ਪਾਰਟੀ ਦੇ ਸਥਾਨਿਕ ਆਗੂਆਂ ਵੱਲੋਂ ਕੀਤੇ ਸਮਝੌਤੇ ਦੇ ਉਲਟ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਸੀ।
![]()
