You are currently viewing ਬੈਂਸ ਭਰਾਵਾਂ ਦੀ ਲੋਕ ਪੱਖੀ ਸੋਚ ਲੋਕ ਇਨਸਾਫ਼ ਪਾਰਟੀ ‘ਚ ਲੈ ਆਈ- ਹਰਦੇਵ ਸਿੰਘ ਕੌਂਸਲ

ਬੈਂਸ ਭਰਾਵਾਂ ਦੀ ਲੋਕ ਪੱਖੀ ਸੋਚ ਲੋਕ ਇਨਸਾਫ਼ ਪਾਰਟੀ ‘ਚ ਲੈ ਆਈ- ਹਰਦੇਵ ਸਿੰਘ ਕੌਂਸਲ

ਇੱਕ ਈਮਾਨਦਾਰ ਇਨਸਾਨ ਤੇ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਰਦੇਵ ਸਿੰਘ ਕੌਂਸਲ ਜਿਲ•ਾ ਹੁਸ਼ਿਆਰਪੁਰ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਖੇਤਰ ਦੀ ਜਾਣੀ ਪਛਾਣੀ ਸਖ਼ਸੀਅਤ ਹਨ। ਪਿਛਲੇ 3 ਦਹਾਕਿਆਂ ਦੇ ਕਰੀਬ ਤੋਂ ਪਿੰਡ ਦੀ ਸਿਆਸਤ ਤੋਂ ਲੈ ਕੇ ਧਾਰਮਿਕ ਖੇਤਰ ਦੀਆਂ ਜ਼ਿਕਰਯੋਗ ਗਤੀਵਿਧੀਆਂ, ਸਿਆਸਤ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਿੱਚ ਵੱਡੇ ਅਹੁਦਿਆਂ ਤੇ ਰਹਿਣਾ ਤੇ ਸਮਾਜ ਸੇਵੀ ਕਾਰਜਾਂ ਨਾਲ ਜੁੜੇ ਰਹਿਣ ਕਰਕੇ ਉਹ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਪਿਛਲੇ ਦਿਨੀਂ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਦੇ ਹੋਏ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਜਿੱਥੇ ਲੋਕ ਇਨਸਾਫ਼ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਲਦ ਹੀ ਉਹਨਾਂ ਨੂੰ ਪਾਰਟੀ ਦੇ ਓਬੀਸੀ ਵਿੰਗ ਦੇ ਪੰਜਾਬ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ। ਪੇਸ਼ ਹੈ ਇਨਕਲਾਬੀ ਬੁਲੇਟਿਨ ਵੱਲੋਂ ਹਰਦੇਵ ਸਿੰਘ ਕੌਂਸਲ ਨਾਲ ਕੀਤੀ ਗਈ ਇੱਕ ਮੁਲਾਕਾਤ ਦੇ ਕੁਝ ਅੰਸ਼ :-

? ਹਰਦੇਵ ਸਿੰਘ ਕੌਂਸਲ ਨੇ ਲੋਕ ਇਨਸਾਫ਼ ਪਾਰਟੀ ਕਿਵੇਂ ਚੁਣੀ
ਭਾਵੇਂ ਕਿ ਮੈਂ ਅਕਾਲੀ ਦਲ ਬਾਦਲ ਵਿੱਚ ਮੈਂਬਰ ਜਨਰਲ ਕੌਂਸਲ ਦੇ ਸਨਮਾਨਜਨਕ ਅਹੁਦੇ ਤੇ ਸਾਂ ਲੇਕਿਨ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਪਰੰਤ ਬਰਗਾੜੀ ਦੁਖਾਂਤ ਦੇ ਮਾਮਲੇ ਨੂੰ ਲੈ ਕੇ ਰੋਸ ਵਜੋਂ ਪਾਰਟੀ ਤੋਂ ਕਰੀਬਨ ਪਾਸਾ ਹੀ ਵੱਟ ਲਿਆ ਹੋਇਆ ਸੀ। ਹੁਣ ਪਿਛਲੇ ਸਮੇਂ ਤੋਂ ਬੈਂਸ ਭਰਾਵਾਂ ਵੱਲੋਂ ਪੰਜਾਬ ਭਰ ਵਿੱਚ ਲੋਕਾਂ ਦੇ ਹੱਕ ਲਈ ਖੜ•ਨ ਤੇ ਗਰੀਬ ਲੋਕਾਂ ਦੀ ਬਾਂਹ ਫੜਨ ਦੇ ਕੰਮਾਂ ਨੂੰ ਬਰੀਕੀ ਨਾਲ ਦੇਖ ਰਿਹਾ ਸਾਂ।
ਇਸੇ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਨੁਮਾਇੰਦਿਆਂ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਬਾਅਦ ਵਿੱਚ ਬੈਂਸ ਭਰਾਵਾਂ ਨਾਲ ਮੁਲਾਕਾਤ ਵੀ ਹੋਈ। ਜਿਸ ਦੌਰਾਨ ਮੈਂਨੂੰ ਬੈਂਸ ਭਰਾਵਾਂ ਦੀ ਸੋਚ ਨੇ ਪ੍ਰÎਭਾਵਿਤ ਕੀਤਾ ਤੇ ਲੋਕ ਇਨਸਾਫ਼ ਪਾਰਟੀ ਵਿੱਚ ਆ ਗਿਆ। ਪਾਰਟੀ ਨੇ ਮੇਰੀਆਂ ਪਿਛਲੀਆਂ ਪ੍ਰਾਪਤੀਆਂ ਜਾਂ ਕਹਿ ਲਓ ਲੋਕਾਂ ਦੇ ਮਿਲੇ ਪਿਆਰ ਨੂੰ ਦੇਖਦਿਆਂ ਮੈਂਨੂੰ ਪਾਰਟੀ ਦੇ ਓਬੀਸੀ ਵਿੰਗ ਦੇ ਪੰਜਾਬ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜ਼ਿਆ। ਮੈਂਨੂੰ ਵੀ ਖੁਸ਼ੀ ਹੈ ਕਿ ਮੈਂਨੂੰ ਪੰਜਾਬ ਦੇ ਹਿੱਤਾਂ ਤੇ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਉੱਚੀ ਸੁੱਚੀ ਸੋਚ ਦੇ ਧਾਰਨੀ ਸਿਆਸਤਦਾਨਾਂ ਦੀ ਅਗੁਵਾਈ ਵਿੱਚ ਕੰਮ ਕਰਨ  ਦਾ ਮੌਕਾ ਮਿਲਿਆ ਹੈ।

? ਪਾਰਟੀ ਲਈ ਤੁਹਾਡੀ ਅਗਲੇਰੀ ਰਣਨੀਤੀ ਕੀ ਹੈ
ਜਿੱਥੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਐਸਜੀਪੀਸੀ ਚੋਣਾਂ ਲੜਨ ਦੀ ਵੀ ਗੱਲ ਕਹੀ ਗਈ ਹੈ ਉਥੇ ਹੀ  ਆਉਂਦੇ 2019 ਵਰ•ੇ ਵਿੱਚ ਲੋਕ ਸਭਾ ਚੋਣਾਂ ਵੀ ਹਮਖ਼ਿਆਲੀ ਪਾਰਟੀਆਂ ਨਾਲ ਰਲ਼ ਕੇ ਲੜੀਆਂ ਜਾਣੀਆਂ ਹਨ। ਇਸ ਲਈ ਪਾਰਟੀ ਦੀ ਜ਼ਮੀਨੀ ਪੱਧਰ ਤੋਂ ਮਜ਼ਬੂਤੀ ਲਈ ਕੰਮ ਕਰਨਾ ਜ਼ਰੂਰੀ ਹੈ। ਪਾਰਟੀ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਚਾਰ ਵਟਾਂਦਰੇ ਅਨੁਸਾਰ ਪਿਛਡੇ ਦਿਨਾਂ ਵਿੱਚ ਓਬੀਸੀ ਵਿੰਗ ਪੰਜਾਬ ਦੇ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਸੀ। ਹੁਣ  ਜਿਲ•ਾ ਅਹੁਦੇਦਾਰਾਂ ਨੂੰ ਪਾਰਟੀ ਨੂੰ ਬੂਥ ਪੱਧਰ ਤੱਕ ਨਿਯੁਕਤੀਆਂ ਦੀ ਪ੍ਰਕਿਰਿਆ ਲਈ ਲਾਮਬੰਦ ਕੀਤਾ ਜਾਵੇਗਾ।

? ਲੋਕਾਂ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਕੀ ਹੁੰਗਾਰਾ ਦੇਖਦੇ ਹੋ
ਪਿਛਲੇ ਸਮੇਂ ਦੌਰਾਨ ਮੈਂਨੂੰ ਪੰਜਾਬ ਦੇ ਦਰਜ਼ਨ ਦੇ ਕਰੀਬ ਜਿਲਿ•ਆਂ ਵਿੱਚ ਜਾ ਕੇ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਮਿਲਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਮਹਿਸੂਸ ਕੀਤਾ ਹੈ ਕਿ ਪੰਜਾਬ ਦੇ ਲੋਕ ਲੋਕ ਇਨਸਾਫ਼ ਪਾਰਟੀ ਤੇ ਬੈਂਸ ਭਰਾਵਾਂ ਤੋਂ ਪੰਜਾਬ ਦੇ ਹੱਕਾਂ ਤੇ ਤਰੱਕੀ ਲਈ ਅਗੁਵਾਈ ਚਾਹੁੰਦੇ ਹਨ ਤੇ ਉਹਨਾਂ ਦੀਆਂ ਸਰਗਰਮੀਆਂ ਦਾ ਦਿਲੋਂ ਸਤਿਕਾਰ ਕਰਦੇ ਹਨ। ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਬੈਂਸ ਭਰਾਵਾਂ ਵੱਲੋਂ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲਈ ਉਹਨਾਂ ਦਾ ਸਾਥ ਦੇਣਾ ਬਣਦਾ ਹੈ।

? ਤੁਸੀਂ ਐਸਜੀਪੀਸੀ ਦੀ ਚੋਣ ਲੜੋਗੇ
ਬਿੱਲਕੁੱਲ ਜੀ ਮੈਂ ਪੂਰੀ ਤਰ•ਾਂ ਨਾਲ ਸਮਰਪਿਤ ਹੋ ਕੇ ਐਸਜੀਪੀਸੀ ਦੀ ਚੋਣ ਲੜਨ ਦੀ ਤਿਆਰੀ ਵੀ ਕਰ ਰਿਹਾ ਹਾਂ ਤੇ ਇਹ ਚੋਣ ਜਦੋਂ ਵੀ ਆਉਂਦੇ ਸਮੇਂ ਦੌਰਾਨ ਹੋਈ ਤਾਂ ਲੜਾਂਗਾ।

? ਅੱਜ ਕੱਲ ਪੰਜਾਬ ਭਰ ਵਿੱਚ ਚਲ ਰਹੇ ਅਧਿਆਪਕਾਂ ਦੇ ਸੰਘਰਸ਼ ਸਬੰਧੀ ਕੀ ਕਹੋਗੇ
ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਲਈ ਜੋ ਵੀ ਅਧਿਆਪਕਾਂ ਦਾ ਸੰਘਰਸ਼ ਚੱਲ ਰਿਹਾ ਹੈ ਲੋਕ ਇਨਸਾਫ਼ ਪਾਰਟੀ ਅਧਿਆਪਕਾਂ ਦੇ ਹੱਕ ਵਿੱਚ ਨਿਤਰੀ ਹੈ। ਕਿਉਂਕਿ ਇਹ ਇਤਿਹਾਸ ਵਿੱਚ ਇਹ ਬਹੁਤ ਹੀ ਅਨੋਖੀ ਗੱਲ ਪੰਜਾਬ ਸਰਕਾਰ ਨੇ ਕੀਤੀ ਹੈ ਜਿਸ ਵਿੱਚ ਅਧਿਆਪਕਾਂ ਦੀ ਤਨਖ਼ਾਹ ਵਿੱਚ ਕਟੌਤੀ ਕਰਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

? ਜਿਲ•ਾ ਹੁਸ਼ਿਆਰਪੁਰ ਵਿੱਚ ਲੋਕ ਇਨਸਾਫ਼ ਪਾਰਟੀ ਦੀ ਕੀ ਸਥਿਤੀ ਹੈ
ਲੋਕ ਇਨਸਾਫ਼ ਪਾਰਟੀ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਲਦ ਹੀ ਜਿਲ•ੇ ਵਿੱਚ ਪਾਰਟੀ ਵੱਲੋਂ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਣਾ ਹੈ ਜਿਸਤੋਂ ਬਾਅਦ ਪਾਰਟੀ ਦੀ ਨੀਂਹ ਜਿਲ•ੇ ਵਿੱਚ ਹੋਰ ਵੀ ਮਜ਼ਬੂਤ ਹੋਵੇਗੀ। ਨਾਲ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਵਸ ਦੇ ਸਬੰਧੀ ਵੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

? ਲੋਕਾਂ ਲਈ ਕੋਈ ਸੰਦੇਸ਼
ਆਮ ਜਨਤਾ ਨੂੰ ਇਹੀ ਬੇਨਤੀ ਹੈ ਕਿ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਲਈ ਤੇ ਕਿਸੇ ਵੀ ਨਾ ਇਨਸਾਫ਼ੀ ਹੋਣ ਤੇ ਤੁਸੀਂ ਸਾਡੀ ਪਾਰਟੀ ਨਾਲ ਸੰਪਰਕ ਕਰ ਸਕਦੇ ਹੋ ਤੇ ਅਸੀਂ ਇਸ ਲੜਾਈ ਵਿੱਚ ਤੁਹਾਡਾ ਸਾਥ ਦੇ ਕੇ ਖ਼ੁਸ਼ੀ ਮਹਿਸੂਸ ਕਰਾਂਗੇ। ਇਸ ਲਈ ਮੇਰੇ ਮੋਬਾਇਲ ਨੰਬਰ 9815048227 ਤੇ ਵੀ ਸੰਪਰਕ ਕਰ ਸਕਦੇ ਹੋ।

 

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)

Loading

Leave a Reply