ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)
ਪਿਛਲੇ ਦਿਨਾਂ ਤੋਂ ਜਿਲ•ੇ ਭਰ ਵਿੱਚੋਂ ਚੋਣਵੇਂ ਅਧਿਆਪਕਾਂ ਯੂਨੀਅਨ ਆਗੂਆਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਤੋਂ ਖਫ਼ਾ ਅਧਿਆਪਕ 10 ਨਵੰਬਰ 2018 ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੇ ਆਗੂਆਂ ਨੇ ਦੱਸਿਆ ਕਿ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜਿਲ•ਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਜ਼ਿਲ•ੇ ਭਰ ਦੇ ਅਧਿਆਪਕਾਂ ਵੱਲੋਂ 10 ਨਵੰਬਰ ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਵੇਗਾ ਕਿਉਂਕਿ ਆਪਣੀ ਜਾਇਜ਼ ਹੱਕੀ ਮੰਗਾਂ ਨੂੰ ਲੈ ਕੇ ਲੋਕਤੰਤਰਿਕ ਢੰਗ ਨਾਲ ਸ਼ਾਂਤਮਈ ਰੂਪ ਵਿੱਚ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲਈ ਦੋਵੇਂ ਦੋਵੇਂ ਜ਼ਿਲ•ਾ ਸਿੱਖਿਆ ਅਫ਼ਸਰਾਂ ਵੱਲੋਂ ਕਥਿਤ ਤੌਰ ਤੇ ਆਪਣੇ ਅਹੁਦੇ ਦੀ ਨਜਾਇਜ਼ ਵਰਤੋਂ ਕਰਕੇ ਜ਼ਿਲ•ੇ ਵਿੱਚ ਸਿੱਖਿਆ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।
ਇਸ ਸਮੇਂ ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੇ ਕਨਵੀਨਰ ਪਿੰ੍ਰਸੀਪਲ ਅਮਨਦੀਪ ਸ਼ਰਮਾ ਜਿਲ•ਾ ਪ੍ਰਧਾਨਜੀ.ਟੀ.ਯੂ.ਹੁਸ਼ਿਆਰਪੁਰ, ਰਾਮ ਭਜਨ ਚੌਧਰੀ ਵਾਇਸ ਪ੍ਰਧਾਨਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਪੰਜਾਬ, ਜਿਲ਼ਾ ਪ੍ਰਧਾਨ ਪ੍ਰਿਤਪਾਲ ਸਿੰਘ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਹੁਸ਼ਿਆਰਪੁਰ, ਜਨਰਲ ਸੱਕਤਰ ਸੁਨੀਲ ਕੁਮਾਰ ਜੀ.ਟੀ.ਯੂ.ਹੁਸ਼ਿਆਰਪੁਰ, ਮੁਕੇਸ਼ ਕੁਮਾਰ ਜਿਲ•ਾ ਪ੍ਰਧਾਨ, ਸੁਖਦੇਵ ਡਾਨਸੀਵਾਲ ਸਟੇਟ ਕਮੇਟੀ ਮੈਂਬਰ ਡੀ.ਟੀ.ਐਫ ਹੁਸ਼ਿਆਰਪੁਰ, ਅਨਿਲ ਐਰੀ ਸਟੇਟ ਕਮੇਟੀ ਮੈਂਬਰ, ਜਿਲ•ਾ ਪ੍ਰਧਾਨ ਅਮਨਦੀਪ ਸਿੰਘ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ, ਸ਼ਤੀਸ਼ ਰਾਣਾ ਸੂਬਾ ਪ੍ਰਧਾਨ ਪ.ਸ.ਸ.ਫ, ਅਜੀਬ ਦਿਵੇਦੀ ਸੂਬਾ ਜਨਰਲ ਸੱਕਤਰ, ਰਮੇਸ਼ ਹੁਸ਼ਿਆਰਪੁਰੀ ਈ.ਟੀ.ਟੀ. ਯੂਨੀਅਨ ਪੰਜਾਬ, ਜਨਰਲ ਸੱਕਤਰ ਸੁਰਜੀਤ ਰਾਜਾ ਬੀ.ਐਡ.ਫਰੰਟ ਪੰਜਾਬ, ਜਤਿੰਦਰ ਸਿੰਘ ਜਿਲ•ਾ ਪ੍ਰਧਾਨ ਜੀ.ਟੀ.ਯੂ.ਵਿਗਿਆਨਿਕ ਹੁਸ਼ਿਆਰਪੁਰ, ਜਸਵੀਰ ਸਿੰਘ ਜਿਲ•ਾ ਪ੍ਰਧਾਨ ਸੀ ਐਡ ਵੀ ਕਾਡਰ ਯੂਨੀਅਨ ਹੁਸ਼ਿਆਰਪੁਰ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਪਿਆਰਾ ਸਿੰਘ, ਬਲਜੀਤ ਸਿੰਘ ਐੱਸ ਸੀ ਬੀ ਸੀ ਯੂਨੀਅਨ ਪੰਜ਼ਾਬ, ਦਵਿੰਦਰ ਸਿੰਘ ਕੱਕੋਂ ਕੁੱਲ ਹਿੰਦ ਕਿਸਾਨ ਸਭਾ ਆਗੂ ਵੀ ਸ਼ਾਮਿਲ ਸਨ।
ਇਸ ਰੋਸ ਮਾਰਚ ਨੂੰ ਲੈ ਕੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। 
![]()
