You are currently viewing ਫੈਕਟਰੀ ਖਿਲਾਫ਼ ਸੰਘਰਸ਼ ਕਰਨ ਵਾਲਾ ਨੌਜਵਾਨ ਬਣਿਆ ਪਿੰਡ ਦੌਲੋਵਾਲ ਦਾ ਸਰਪੰਚ

ਫੈਕਟਰੀ ਖਿਲਾਫ਼ ਸੰਘਰਸ਼ ਕਰਨ ਵਾਲਾ ਨੌਜਵਾਨ ਬਣਿਆ ਪਿੰਡ ਦੌਲੋਵਾਲ ਦਾ ਸਰਪੰਚ

 

ਫੈਕਟਰੀ ਖਿਲਾਫ਼ ਸੰਘਰਸ਼ ਕਰਨ ਵਾਲਾ ਨੌਜਵਾਨ ਬਣਿਆ ਪਿੰਡ ਦੌਲੋਵਾਲ ਦਾ ਸਰਪੰਚ

ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ

-ਲੋਕ ਹੱਕਾਂ ਲਈ ਸੱਚੇ ਦਿਲੋਂ ਸੰਘਰਸ਼ ਕਰਨ ਵਾਲਿਆਂ ਨੂੰ ਇੱਕ ਨਾ ਇਕ ਦਿਨ ਦੁਨੀਆ ਅਹਿਮੀਅਤ ਦਿੰਦੀ ਹੈ ਦੀ ਗੱਲ ਉਦੋਂ ਸੱਚ ਜਾਪੀ ਹੈ ਜਦੋਂ 2017 ਵਿੱਚ ਹੁਸ਼ਿਆਰਪੁਰ ਤੋਂ ਦਸੂਹਾ ਸੜਕ ਤੇ ਲੱਗੀ ਇੱਕ ਵੱਡੀ ਫੈਕਟਰੀ ਦੇ ਖਿਲਾਫ਼ ਸੰਘਰਸ਼ ਦੀ ਸ਼ੁਰੂਆਤ ਕਰਨ ਵਾਲਿਆਂ ‘ਚੋਂ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਨੌਜਵਾਨ ਨੂੰ ਪਿੰਡ ਦੌਲੋਵਾਲ ਦਾ ਸਰਪੰਚ ਚੁਣਿਆ ਗਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਫੈਕਟਰੀ ਖਿਲਾਫ਼ ਸੰਘਰਸ਼ ਦੀ ਸ਼ੁਰੂਆਤ ਉਕਤ ਨੌਜਵਾਨ ਅਤੇ ਉਸਦੇ ਦੋਸਤਾਂ ਵੱਲੋਂ ਹੋਈ ਸ਼ਿਕਾਇਤ ਤੋਂ ਬਾਅਦ ਹੀ ਸ਼ੁਰੂ ਹੋਈ ਸੀ।

ਮੋਬਾਇਲਾਂ ਦੀ ਛੋਟੀ ਜਿਹੀ ਦੁਕਾਨ ਕਰਦਾ ਹੈ ਰਣਜੀਤ

ਨੌਜਵਾਨ ਰਣਜੀਤ ਖੋਖ਼ਰ ਜੋ ਕਿ ਅੱਡਾ ਬਾਗਪੁਰ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਇਲਾਕੇ ਦੇ ਲੋਕਾਂ ਦਾ ਹਰਮਨ ਪਿਆਰਾ ਮੰਨਿਆ ਜਾਂਦਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਰਣਜੀਤ ਲੋਕਾਂ ਦੇ ਹੱਕਾਂ ਲਈ ਖੜਨ ਵਾਲਾ ਨੌਜਵਾਨ ਹੈ। ਇਸ ਦੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਸੰਘਰਸ਼ ਕਰਨ ਵਾਲਿਆਂ ਵਿੱਚੋਂ ਇੱਕ ਹੋਰ ਨੌਜਵਾਨ ਮੰਗਤ ਰਾਮ ਵੀ ਪੰਚ ਚੁਣਿਆ ਗਿਆ ਹੈ ਅਤੇ ਹਰਭਜਨ ਕੌਰ ਤੇ ਸੁਰਿੰਦਰ ਕੌਰ ਵੀ ਪੰਚ ਚੁਣੇ ਗਏ ਹਨ।

8 ਵੋਟਾਂ ਨਾਲ ਮਿਲੀ ਜਿੱਤ

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਦੌਲੋਵਾਲ ਦੀਆਂ ਕਰੀਬਨ ਸਾਢੇ 4 ਸੌ ਵੋਟਾਂ ਹਨ। ਜਿਹਨਾਂ ਵਿੱਚੋਂ 303 ਵੋਟਾਂ ਪਈਆਂ ਸਨ ਜਿਹਨਾਂ ਵਿੱਚੋਂ 2 ਵੋਟਾਂ ਰੱਦ ਹੋ ਗਈਆਂ ਸਨ। ਇਹਨਾਂ ਵਿੱਚੋਂ 158 ਵੋਟਾਂ ਰਣਜੀਤ ਖੋਖ਼ਰ ਨੂੰ ਪਈਆਂ ਹਨ ਤੇ 143 ਵੋਟਾਂ ਦੂਜੇ ਨੰਬਰ ਤੇ ਰਹੇ ਉਮੀਦਵਾਰ ਨੂੰ ਪਈਆਂ। ਪਿੰਡ ਦੇ ਨਵੇਂ ਚੁਣੇ 5 ਪੰਚਾਂ ਵਿੱਚੋਂ ਵੀ 3 ਪੰਚ ਸਰਪੰਚ ਦੇ ਸਮਰਥਨ ਵਾਲੇ ਚੁਣੇ ਗਏ ਹਨ।

ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਕੰਮ ਕਰਾਂਗੇ

ਰਣਜੀਤ ਖ਼ੋਖ਼ਰ ਦਾ ਕਹਿਣਾ ਹੈ ਉਹ ਸਾਰੇ ਪਿੰਡ ਵਾਸੀਆਂ ਤੇ ਆਪਣੇ ਨੌਜਵਾਨ ਸਾਥੀਆਂ ਨਾਲ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਕੰਮ ਕਰਨਗੇ। ਜਿਸ ਵਿੱਚ

ਮੁੱਖ ਕੰਮ ਹੇਠ ਲਿਖੇ ਹਨ :-

1 ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਉਣਾ ਤੇ ਨੌਜਵਾਨਾਂ ਨੂੰ ਇਸ ਤੋਂ ਦੂਰ ਕਰਨਾ

2 – ਪਿੰਡ ਦਾ ਸਰਵਪੱਖੀ ਵਿਕਾਸ ਜਿਸ ਵਿੱਚ ਪਿੰਡ ਦੇ ਚਾਰੇ ਪਾਸੇ ਦਰੱਖਤ ਲਾਉਣੇ ਤੇ ਉਹਨਾਂ ਦੀ ਸੰਭਾਲ ਕਰਨੀ

3-ਸੀਵਰੇਜ਼ ਦਾ ਪ੍ਰਬੰਧ ਕਰਨਾ

4-ਪਿੰਡ ਦੀਆਂ ਗਲ਼ੀਆਂ ਦਾ ਵਿਕਾਸ

5-ਆਂਗਨਵਾੜੀ ਸਕੂਲ ਦੀ ਬਿਹਤਰੀ ਲਈ ਮੁੱਖ ਕੰਮ ਬਿਜਲੀ ਦਾ ਇੰਤਜ਼ਾਮ ਉਥੇ ਕਰਨਾ

6-ਸਰਕਾਰੀ ਸਕੂਲ ਲਈ ਹਰ ਸੰਭਵ ਵਿਕਾਸ ਕਰਨਾ

7-ਪਿੰਡ ਦੇ ਹਰੇਕ ਘਰ ਵਿੱਚ ਸਾਰਿਆਂ ਜਣਿਆਂ ਨੂੰ ਸਿੱਖਿਅਤ ਕਰਨ ਲਈ ਯੋਜਨਾ ਬਣਾ ਕੇ ਅਮਲ ਕਰਨਾ

Loading

Leave a Reply