ਅਜ ਦੇ ਦਿਨ : 29-11-1877 ਵਿਗਿਆਨੀ ਥਾਮਸ ਐਡੀਸਨ ਨੇ ਪਹਿਲੀ ਵਾਰ ਫੋਨੋਗ੍ਰਾਫ ਦਾ ਪ੍ਰਦਰਸ਼ਨ ਕੀਤਾ।1885 ਬਾਬਾ ਰਾਮ ਸਿੰਘ ਨਾਮਧਾਰੀ ਦਾ ਦਿਹਾਂਤ।1901 ਪ੍ਰਸਿਧ ਚਿੱਤਰਕਾਰ ਸ਼ੋਭਾ ਸਿੰਘ ਦਾ ਜਨਮ।1944 ਪਹਿਲੀ ਮਨੁੱਖੀ ਸਰਜਰੀ ਕੀਤੀ ਗਈ।1947 ਯੂ ਐਨ ਓ ਵਲੋਂ ਫਿਲਸਤੀਨ ਦੀ ਵੰਡ ਨੂੰ ਮਾਨਤਾ।1963 ਕਨੈਡਾ ਦੇ ਜਹਾਜ਼ ਦਾ ਉਡਣ ਸਾਰ ਧਮਾਕਾ ਤੇ 118 ਦੀ ਮੌਤ।
*ਨੋਟਬੰਦੀ* :ਦੋ ਸਾਲ ਪਹਿਲਾਂ ਇਨਾਂ ਦਿਨਾਂ ਵਿਚ ਲੋਕ ਬੈਂਕਾਂ,ਏ ਟੀ ਐਮ,ਡਾਕਖਾਨਿਆਂ ਮਨੀਗਰਾਮ ਕਾਉਂਟਰਾਂ ਅਗੇ ਆਪਣੇ ਹੀ ਪੈਸੇ ਲੈਣ ਲਈ ਲਈਨਾਂ ਵਿਚ ਸਵੇਰ ਤੋਂ ਹੀ ਲਗ ਜਾਂਦੇ ਸਨ,ਕਿਸੇ ਵੀ ਧੰਨ ਕੁਬੇਰ, ਅਮੀਰ,ਲੀਡਰ ਤੇ ਵਿਸ਼ੇਸ ਹਸਤੀਆਂ ਨੂੰ ਲਾਈਨ ਵਿਚ ਲਗੇ ਕਿਸੇ ਨੇ ਨਹੀਂ ਵੇਖਿਆ ਸੀ, ਸਿਰਫ ਗਰੀਬ ਤੇ ਆਮ ਲੋਕ ਹੀ ਧੱਕੇ ਖਾ ਰਹੇ ਹਨ।ਉਨਾਂ ਨੂੰ ਨਿਗੁਣੀਆਂ ਰਕਮਾਂ ਦਿਤੀਆਂ ਜਾ ਰਹੀਆਂ ਹਨ ਜਿਸ ਕਾਰਣ ਵਿਆਹ ਸ਼ਾਦੀ,ਵਪਾਰ ਹੋਰ ਪ੍ਰੋਗਰਾਮਾਂ ਤੇ ਘਰੇਲੂ ਖਰਚੇ ਕਰਨ ਵਿਚ ਮੁਸ਼ਕਲ ਆ ਰਹੀ ਸੀ।ਆਪਣਾ ਹੀ ਪੈਸਾ ਬੈਂਕ ਵਿਚੋਂ ਨਾ ਮਿਲਣ ਦੀ ਸੰਸਾਰ ਵਿਚ ਪਹਿਲੀ ਮਿਸਾਲ ਹੈ।ਨੋਟਬੰਦੀ ਦੇ ਕਾਰਣ ਆ ਰਹੀਆਂ ਮੁਸ਼ਕਲਾਂ ਕਾਰਣ 100 ਤੋਂ ਵਧ ਮੌਤਾਂ ਹੋ ਗਈਆਂ ਸਨ।ਨਵੇਂ ਦੋ ਹਜ਼ਾਰ ਤੇ ਪੰਜ ਸੌ ਰੁਪੈ ਦੇ ਜਾਰੀ ਨੋਟਾਂ ਉਪਰ ਤਿੰਨ ਮਹੀਨੇ ਪਹਿਲਾਂ ਨਿਯੁਕਤ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਦੇ ਦਸਤਖਤ ਹਨ ਜਦ ਕਿ ਨੋਟ ਪਹਿਲਾਂ ਦੇ ਛਪੇ ਸਨ।ਖੇਤੀਬਾੜੀ, ਟੈਕਸੀਆਂ,ਟਰੱਕਾਂ ਆਦਿ ਖੇਤਰ ਨਾਲ ਜੁੜੇ ਲੋਕ ਪ੍ਰੇਸ਼ਾਨੀ ਵਿਚ ਹਨ।ਬੈਂਕਰ ਮੀਰਾ ਸਨਿਆਲ ਅਨੁਸਾਰ ਗੈਰ ਸੰਗਠਿਤ ਖੇਤਰ ਦੇ ਚਾਰ ਲੱਖ ਲੋਕ ਬੇਰੁਜ਼ਗਾਰ ਹੋ ਗਏ।ਲੁਧਿਆਣੇ ਦੀਆਂ 4 ਪ੍ਰਮੁਖ ਸਨਅਤਾਂ ਨੂੰ 300 ਕਰੌੜ ਦਾ ਘਾਟਾ ਪੈ ਗਿਆ ਸੀ।#ਇਤਹਾਸ :- ਮਹਾਨ ਕੂਟਨੀਤਕ ਚਾਣਕੀਆ (340 ਤੋਂ 290 ਈ ਪੂਰਵ) ਨੇ ਆਪਣੇ ਲਿਖੇ ਅਰਥ ਸ਼ਸਤਰ ਵਿਚ ‘ਰੂਪਾ’ ਸ਼ਬਦ ਦੀ ਵਰਤੋਂ ਕੀਤੀ ਹੈ।ਸੋਨੇ ਦੇ ਸਿਕੇ ਨੂੰ ਸਵਰਨਰੂਪਾ,ਚਾਂਦੀ ਦੇ ਸਿਕੇ ਨੂੰ ਰੁਪਈਆ ਰੂਪਾ ਅਤੇ ਤਾਂਬੇ ਦੇ ਸਿਕੇ ਨੂੰ ਤਾਮਰਰੂਪਾ ਕਿਹਾ ਹੈ।ਰੂਪਾ ਸ਼ਬਦ ਸੰਸਕਿਰਤ ਭਾਸ਼ਾ ਦਾ ਹੈ ਜਿਸ ਦਾ ਭਾਵ ਹੈ ਚਾਂਦੀ ਦਾ ਟੁਕੜਾ।ਰੂਪਾ ਸ਼ਬਦ ਤੋਂ ਵਿਗੜ ਕੇ ਰੁਪਇਆ ਬਣ ਗਿਆ।ਸ਼ੇਰ ਸ਼ਾਹ ਸੂਰੀ ਨੇ 178 ਗਰਾਮ ਚਾਂਦੀ ਦੇ ਰੁਪਈਆ ਦਾ ਸਿੱਕਾ ਜਾਰੀ ਕੀਤਾ ਜੋ ਮੁਗਲ ਤੇ ਬਿਰਟਿਸ਼ ਰਾਜ ਵਿਚ ਵੀ ਚਲਦਾ ਰਿਹਾ।ਬਿਰਟਿਸ਼ ਪਾਰਲੀਮੈਂਟ ਨੇ 1861 ਵਿਚ ਪੇਪਰ ਕਰੰਸੀ ਐਕਟ ਤਿਆਰ ਕੀਤਾ।ਇਸ ਦੇ ਅਧੀਨ ਗਵਰਨਰ ਜਨਰਲ ਨੇ ਕਰੰਸੀ ਦੇ ਨੋਟ ਜਾਰੀ ਕਰਨੇ ਸ਼ੁਰੂ ਕੀਤੇ।ਹੁਣ ਤਕ ਭਾਰਤ ਵਿਚ ਚਾਰ ਵਾਰ ਕਰੰਸੀ ਬਦਲੀ ਗਈ,ਪਹਿਲੀ ਵਾਰ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਦਿਲੀ ਤੋਂ ਦੌਲਤਬਾਦ ਰਾਜਧਾਨੀ ਬਦਲਣ,ਕਿਸਾਨਾਂ ਤੇ ਟੈਕਸ ਵਧਾਉਣ, ਮੰਗੋਲਾਂ ਨੂੰ ਰਿਸ਼ਵਤ ਦੇ ਕੇ ਵਾਪਸ ਭੇਜਣ ਵਰਗੇ ਗਲਤ ਫੈਸਲਿਆਂ ਦੇ ਨਾਲ ਕਰੰਸੀ ਬਦਲਣ ਦੇ ਫੈਸਲੇ ਮਹਿੰਗੇ ਪਏ ਸਨ।ਉਸਨੂੰ ਤਾਂਬੇ ਦੇ ਸਿੱਕੇ ਚਲਾਉਣੇ ਵੀ ਪਏ ਜੋ ਕਈ ਸਾਲ ਦਿਲੀ ਰੁਲਦੇ ਫਿਰਦੇ ਰਹੇ।ਦੂਜੀ ਵਾਰ ਅਜਾਦੀ ਤੋਂ ਬਾਅਦ ਸਮਰਾਟ ਜਾਰਜ ਛੇਵੇਂ ਦੀ ਫੋਟੋ ਵਾਲੇ ਚਲ ਰਹੇ ਸਨ।1950 ਵਿਚ ਅਸ਼ੋਕ ਮਹਾਨ ਦੇ ਸ਼ੇਰ ਦੀ ਮੂਰਤੀ ਦੇ ਚਿੰਨ ਵਾਲੇ ਨੋਟ ਜਾਰੀ ਕੀਤੇ।ਕਈ ਸਾਲ ਦੋਵੇਂ ਨੋਟ ਚਲਦੇ ਰਹੇ।ਬਾਅਦ ਵਿਚ ਜਦੋਂ ਕੋਈ ਬੈਂਕ ਜਾਂਦਾ ਉਹ ਨੋਟ ਰਖ ਕੇ ਨਵੇਂ ਭਾਰਤੀ ਨੋਟ ਦਿਤੇ ਜਾਂਦੇ।ਪੁਰਾਣੇ ਜਬਤ ਕੀਤੇ ਜਾਂਦੇ ਤੇ ਲੋਕਾਂ ਨੂੰ ਪਤਾ ਹੀ ਨਾ ਲਗਾ ਕਿ ਕਦੋਂ ਕਰੰਸੀ ਬਦਲ ਗਈ ਹੈ।ਤੀਜੀ ਵਾਰ 16 ਜਨਵਰੀ 1978 ਨੂੰ ਪ੍ਰਧਾਨ ਮੰਤਰੀ ਮੁਰਾਰ ਜੀ ਡਿਸਾਈ ਜਨਤਾ ਪਾਰਟੀ ਨੇ 1000,5000, 10,000 ਦੇ ਨੋਟ ਬੰਦ ਕਰ ਦਿਤੇ।ਉਸ ਵੇਲੇ ਵੱਡੇ ਨੋਟ ਵਡੇ ਲੋਕਾਂ ਕੋਲ ਹੀ ਜਿਆਦਾ ਸਨ।ਨਿਰਧਾਰਤ ਟੈਕਸ ਦੇ ਕੇ ਵੱਡੇ ਨੋਟ ਬਦਲਾਏ ਗਏ।ਕੁਝ ਲੋਕਾਂ ਨੇ ਬਲੈਕ ਲਿਸਟ ਵਿਚ ਨਾਂ ਪੈਣ ਦੇ ਡਰੋਂ ਕੂੜਿਆਂ ਵਿਚ ਸੁੱਟ ਦਿਤੇ ਜਾਂ ਧਾਰਮਿਕ ਸਥਾਨਾਂ ਤੇ ਚੜਾ ਦਿਤੇ।ਚੌਥੀ ਵਾਰ ਮੋਦੀ ਸਰਕਾਰ ਵਲੋਂ 8 ਨਵੰਬਰ 2016 ਨੂੰ 500 ਤੇ 1000 ਦੇ ਨੋਟ ਬੰਦ ਕੀਤੇ ਗਏ।ਸਿਕੇ ਦਾ ਫੈਲਾਅ,ਮਹਿੰਗਾਈ,ਵਧੀਆਂ ਤਨਖਾਹਾਂ ਕਾਰਨ ਹਰ ਬੰਦਾ ਪੰਜ ਸੌ ਤੇ ਹਜ਼ਾਰ ਦੇ ਨੋਟ ਚੁੱਕੀ ਫਿਰਦਾ ਸੀ।ਹਰ ਦੂਸਰੇ ਤੋਂ ਪਹਿਲਾਂ ਕਰੰਸੀ ਵਟਾਉਣਾ ਚਾਹੁੰਦਾ ਸੀ।ਦੇਸ਼ ਵਿਚ ਸੌ ਦੇ ਨੋਟਾਂ ਦੀ ਸਭ ਤੋਂ ਵਧ ਮੰਗ ਸੀ ਕਿਉਕਿ ਦੋ ਹਜ਼ਾਰ ਦਾ ਨੋਟ ਤੁੜਾਉਣਾ ਸੌਖਾ ਨਹੀਂ ਸੀ।ਜੇ ਸਰਕਾਰ ਦੋ ਹਜ਼ਾਰ ਦੀ ਥਾਂ ਪਹਿਲਾਂ ਪੰਜ ਸੌ ਦਾ ਨੋਟ ਜਾਰੀ ਕਰ ਦਿੰਦੀ ਤੇ ਨੋਟਾਂ ਦਾ ਸਾਈਜ ਵੀ ਪੁਰਾਣਾ ਰਹਿਣ ਦਿੰਦੀ ਤਾਂ ਏਨੀ ਹਫੜਾ ਦਫੜੀ ਨਹੀਂ ਸੀ ਮਚਣੀ।ਭਾਜਪਾ ਦੇ ਬਜ਼ੁਰਗ ਆਗੂ ਲਾਲ ਕਿਰਸ਼ਨ ਅਡਵਾਨੀ ਨੇ ਕਿਹਾ ਹੈ, *ਕਿਸੇ ਵੀ ਵਿਅਕਤੀ ਨੂੰ ਏਨੀਆਂ ਸ਼ਕਤੀਆਂ ਨਾ ਦਿਉ ਕਿ ਉਹ ਦੇਵਤਾ ਬਣ ਜਾਵੇ ਤੇ ਉਸਦੇ ਹਰ ਅਲਾਹੀ ਹੁਕਮ ਨੂੰ ਲੋਕ ਮੰਨਣ ਲੱਗ ਜਾਵਣ* ਕਲ ਦਾ ਵਿਚਾਰ ਕੁਝ ਗਰੁਪਾਂ ਵਿਚ ਲੇਟ ਹੋ ਸਕਦਾ।
9872966222
ਮੁਖਵਿੰਦਰ ਸਿੰਘ ਚੋਹਲਾ*
![]()
