ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (819868001)
ਅਧਿਆਪਕਾਂ ਦੇ ਪਿਛਲੇ ਕਰੀਬਨ ਇੱਕ ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੌਰਾਨ ਜਿਲਾ ਹੁਸ਼ਿਆਰਪੁਰ ਵਿੱਚ ਹੋਈਆਂ ਅਧਿਆਪਕ ਯੂਨੀਅਨਾਂ ਦੇ ਆਗੂਆਂ ਦੀਆਂ ਮੁਅੱਤਲੀਆਂ ਤੇ ਬਦਲੀਆਂ ਤੋਂ ਬਾਅਦ ਇੱਕ ਸਨਸਨੀਖੇਜ਼ ਤੇ ਹੈਰਾਨੀਜਨਕ ਗੱਲ ਦਾ ਪ੍ਰਗਟਾਵਾ ਹੋਣ ਨਾਲ ਅਧਿਆਪਕਾਂ ਦੇ ਸੰਘਰਸ਼ ਨੂੰ ਆਪਣਿਆਂ ਵੱਲੋਂ ਹੀ ਢਾਹ ਲਾਏ ਜਾਣ ਦਾ ਮਾਮਲਾ ਚਰਚਾ ਵਿੱਚ ਹੈ।
ਅਤਿ ਭਰੋਸੇਯੋਗ ਸੂਤਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਹੁਸ਼ਿਆਰਪੁਰ ਦੇ ਕੁਝ ਅਧਿਆਪਕ ਯੂਨੀਅਨਾਂ ਦੇ ਆਗੂਆਂ ਜੋ ਕਿ ਮੁਅੱਤਲ ਜਾਂ ਬਦਲੀ ਦਾ ਸ਼ਿਕਾਰ ਹੋ ਚੁੱਕੇ ਹਨ ਵੱਲੋਂ ਆਪਣੇ ਵਿਭਾਗ ਵਿਚਲੇ ਸਬੰਧਾਂ ਰਾਹੀਂ ਬਦਲੀਆਂ ਤੋਂ ਬਚੇ ਹੋਏ ਦੂਸਰੀਆਂ ਯੂਨੀਅਨਾਂ ਦੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਲਈ ਰਾਬਤਾ ਕੀਤਾ ਜਾ ਰਿਹਾ ਹੈ ਜਾਂ ਇੱਕ ਤਰੀਕੇ ਨਾਲ ਕਹਿ ਲਈਏ ਤਾਂ ਹਾੜੇ ਕੱਢੇ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਬਦਲੀ ਜਾਂ ਮੁਅੱਤਲੀ ਝੱਲ ਰਹੇ ਆਗੂਆਂ ਵੱਲੋਂ ਤਾਂ ਦੂਸਰੀਆਂ ਯੂਨੀਅਨਾਂ ਦੇ ਆਗੂਆਂ ਦੀਆਂ ਸੰਘਰਸ਼ ਦੌਰਾਨ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਕੀਤੇ ਹੋਏ ਲੈਕਚਰਾਂ ਦੀਆਂ ਵੀਡੀਓਜ਼ ਤੱਕ ਵੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਉਹਨਾਂ ਤੇ ਵੀ ਕਾਰਵਾਈ ਕਰਨ ਲਈ ਉਕਸਾਇਆ ਜਾ ਰਿਹਾ ਹੈ। ਤਾਂ ਕਿ ਸੰਘਰਸ਼ ਕਰਦੇ ਅਧਿਆਪਕਾਂ ਦੇ ਇੱਕਠ ਦੇ ਦਬਾਅ ਰਾਹੀਂ ਆਪਣੀਆਂ ਮੁੱਅਤਲੀਆਂ ਜਾਂ ਬਦਲੀਆਂ ਕਰਵਾਈਆਂ ਰੱਦ ਕਰਵਾਈਆਂ ਜਾ ਸਕਣ। ਜਿਹਨਾਂ ਯੂਨੀਅਨਾਂ ਦੇ ਆਗੂ ਅਜੇ ਤੱਕ ਮੁਅੱਤਲ ਜਾਂ ਬਦਲੀ ਨਹੀਂ ਕੀਤੇ ਗਏ ਉਹਨਾਂ ਨੂੰ ਵੀ ਮੁਅੱਤਲ ਜਾਂ ਬਦਲੀ ਕਰਵਾ ਕੇ ਆਪਣੇ ਨਾਲ ਬੱਝੇ ਰਹਿਣ ਲਈ ਮਜ਼ਬੂਰ ਕੀਤਾ ਜਾ ਸਕੇ।
ਯੂਨੀਅਨ ਆਗੂਆਂ ਦੀ ਇਸ ਕਾਰਵਾਈ ਨੇ ਸੰਘਰਸ਼ ਕਰਦੇ ਆਮ ਅਧਿਆਪਕਾਂ ਦੇ ਹੌਂਸਲਿਆਂ ਨੂੰ ਢਾਹ ਲਾਉਣ ਲਈ ਜਗਾਹ ਤਿਆਰ ਕਰ ਦਿੱਤੀ ਦੱਸੀ ਜਾਂਦੀ ਹੈ।
ਭÎਰੋਸੇਯੋਗ ਸੂਤਰਾਂ ਅਨੁਸਾਰ ਇਹ ਵੀ ਸਵਾਲ ਪੈਦਾ ਹੋ ਗਿਆ ਹੈ ਕਿ ਯੂਨੀਅਨ ਆਗੂ ਜੇਕਰ ਕਿਸੇ ਰੋਸ ਮਾਰਚ ਜਾਂ ਰੈਲੀ ਆਦਿ ਮੌਕੇ ਕਿਸੇ ਹੋਰ ਯੂਨੀਅਨ ਆਗੂ ਦੀ ਫੋਟੋ ਖਿੱਚ ਜਾਂ ਵੀਡੀਓ ਬਣਾ ਰਿਹਾ ਹੋਵੇ ਤਾਂ ਇਹ ਵੀ ਸਵਾਲ ਪੈਦਾ ਹੋ ਜਾਵੇਗਾ ਕਿ ਕਿਧਰੇ ਉਹ ਇਹ ਤਸਵੀਰ ਜਾਂ ਵੀਡੀਓ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਨਹੀਂ ਭੇਜੇਗਾ
ਕਿ ਲਓ ਜੀ ਇਸ ਦੀ ਵੀ ਬਦਲੀ ਕਰ ਦਿਓ।
![]()
