You are currently viewing ਵਾਹ ਅਧਿਆਪਕ ਆਗੂ ਜੀ ! ਇੱਕ ਪਾਸੇ ਨਾਅਰੇ ਅੰਦਰਖ਼ਾਤੇ ਲਾਉਂਦੇ ਰਹੇ ਆਪਣੇ ਲਈ ਜੁਗਾੜ…… ?

ਵਾਹ ਅਧਿਆਪਕ ਆਗੂ ਜੀ ! ਇੱਕ ਪਾਸੇ ਨਾਅਰੇ ਅੰਦਰਖ਼ਾਤੇ ਲਾਉਂਦੇ ਰਹੇ ਆਪਣੇ ਲਈ ਜੁਗਾੜ…… ?

ਵਾਹ ਅਧਿਆਪਕ ਆਗੂ ਜੀ ! ਇੱਕ ਪਾਸੇ ਨਾਅਰੇ ਅੰਦਰਖ਼ਾਤੇ ਲਾਉਂਦੇ ਰਹੇ ਆਪਣੇ ਲਈ ਜੁਗਾੜ……?

ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ
ਗੱਲ ਅਧਿਆਪਕਾਂ ਦੇ ਸੰਘਰਸ਼ ਦੌਰਾਨ ਪਿਛਲੇ ਦਿਨਾਂ ਦੀ ਹੈ। ਜਦੋਂ ਸੰਘਰਸ਼ ਕਾਫ਼ੀ ਭਖ ਰਿਹਾ ਸੀ ਤੇ ਕੁਝ ਆਗੂਆਂ ਨੂੰ ਮੁਅੱਤਲੀਆਂ ਤੇ ਬਦਲੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੌਰਾਨ ਜਿੱਥੇ ਰੋਸ ਮਾਰਚ ਤੇ ਰੈਲੀਆਂ ਕੀਤੀਆਂ ਗਈਆਂ, ਪੁਤਲੇ ਫੂਕੇ ਗਏ ਉਥੇ ਹੀ ਵਿਧਾਇਕਾਂ ਦੇ ਘਰਾਂ ਨੂੰ ਮਾਰਚ ਕੱਢੇ ਵੀ ਗਏ। ਜਿਲੇ ਜਿਲੇ ਭਰ ਤੋਂ ਅਧਿਆਪਕਾਂ ਨੇ ਕਾਫ਼ੀ ਜੋਰ ਸ਼ੋਰ ਨਾਲ ਆਗੂਆਂ ਦਾ ਸਾਥ ਵੀ ਦਿੱਤਾ।
ਇਸੇ ਦੌਰਾਨ ਇੱਕ ਦਿਲਚਸਪ ਗੱਲ ਵੀ ਹੋਈ। ਇੱਕ ਸਿਆਸੀ ਆਗੂ ਜੋ ਸ਼ਾਇਦ ਵਿਧਾਇਕ ਹੀ ਸੀ ਨੂੰ ਮਿਲਣ ਲਈ ਵੱਖ ਵੱਖ ਜਥੇਬੰਦੀਆਂ ਦੇ ਆਗੂ ਗਏ ਹੋਏ ਸਨ। ਉਥੇ ਕਾਫ਼ੀ ਦੇਰ ਖੁਸ਼ਨੁਮਾ ਮਹੌਲ ਵਿੱਚ ਗੱਲਬਾਤ ਹੁੰਦੀ ਰਹੀ। ਵਿਧਾਇਕ ਨੇ ਵਫ਼ਦ ਨੂੰ ਕਿਹਾ ਕਿ ਦੇਖੋ ਜੀ ਅਸੀਂ ਤਾਂ ਅਧਿਆਪਕਾਂ ਦੇ ਨਾਲ ਹੀ ਹਾਂ ਤੇ ਚਾਹੁੰਦੇ ਹਾਂ ਕਿ ਇਹ ਸਾਰਾ ਮਸਲਾ ਜਲਦ ਤੋਂ ਜਲਦ ਹੱਲ ਹੋਵੇ। ਗੱਲਾਂ ਗੱਲਾਂ ਵਿੱਚ ਹੀ ਉਸ ਸਿਆਸੀ ਆਗੂ ਨੇ ਆਪਣਾ ਮੋਬਾਇਲ ਫੋਨ ਦਿਖਾਉਂਦੇ ਹੋਏ ਕਿਹਾ ਕਿ ਆਹ ਦੇਖੋ  ਮੈਂ ਤਾਂ ਫ਼ਲਾਣੇ ਆਗੂ ਦੇ ਹੱਕ ਵਿੱਚ (ਦੱਸਣਾ ਬਣਦਾ ਹੈ ਕਿ ਉਕਤ ਅਧਿਆਪਕ ਦੀ ਬਦਲੀ ਜਾਂ ਮੁਅੱਤਲੀ ਹੋ ਚੁੱਕੀ ਸੀ) ਉਪਰ ਤੱਕ ਮੈਸੇਜ ਕੀਤਾ ਹੋਇਆ ਹੈ।
ਹੁਣ ਤੁਸੀਂ ਆਪ ਹੀ ਸੋਚ ਲਓ ਦੋਸਤੋ ਉਸ ਵਫ਼ਦ ਵਿੱਚਲੇ ਆਗੂਆਂ ਤੇ ਕੀ ਬੀਤੀ ਹੋਊ। ਇਸ ਤਰ•ਾਂ ਉਸ ਵਫ਼ਦ ਵਿੱਚਲੇ ਆਗੂਆਂ ਦੇ ਮਨਾਂ ਵਿੱਚ ਇਹ ਸਵਾਲ ਤਾਂ ਪੈਦਾ ਹੋ ਹੀ ਗਿਆ ਕਿ ਸ਼ਾਇਦ ਉਕਤ ਆਗੂ ਨੇ ਅੰਦਰਖ਼ਾਤੇ ਜਰੂਰ ਹੀ ਇਸ ਸਿਆਸੀ ਆਗੂ ਨਾਲ ਮਿਲ ਕੇ ਜੁਗਾੜ ਲਗਾਇਆ ਹੋਣਾ ਹੈ। ਕਿਉਂਕਿ ਕਿਸੇ ਸਿਆਸੀ ਆਗੂ ਨੂੰ ਕੀ ਲੋੜ ਪਈ ਸੀ ਬਿਨਾਂ ਕਿਸੇ ਦੇ ਕਹੇ ਤੇ ਉਸ ਦਾ ਪੱਖ ਪੂਰਨ ਦੀ। ਹੁਣ ਇਹ ਨਾ ਪੁੱਛਿਓ ਬਈ ਆਗੂ ਕਿਹੜਾ ਸੀ। ਕਿਉਂਕਿ ਬਹੁਤੇ ਆਗੂਆਂ ਨੂੰ ਸੰਘਰਸ਼ ਵਿੱਚ ਚਮਕਦੇ ਕੁਝ ਆਗੂਆਂ ਦੀਆਂ ਦੋਗਲੀਆਂ ਨੀਤੀਆਂ ਦਾ ਪਤਾ ਤਾਂ ਲੱਗ ਗਿਆ ਸੀ ਲੇਕਿਨ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਨੂੰ ਢਾਅ ਨਾ ਲੱਗੇ ਇਸ ਲਈ ਉਹ ਚੁੱਪ ਹੀ ਰਹਿਣ ਵਿੱਚ ਭਲਾਈ ਸਮਝ ਰਹੇ ਸਨ।

Loading

Leave a Reply