
ਅਜ ਦੇ ਦਿਨ : 4-12-1791 ਬਿਰਟੇਨ ਦਾ ਪਹਿਲਾ ਸੰਡੇ ਅਖਬਾਰ ਸ਼ੁਰੂ।1829 ਲਾਰਡ ਵੀਲੀਅਮ ਬੈਟਿਗ ਨੇ ਸਤੀ ਪਰਥਾ ਤੇ ਪਾਬੰਦੀ ਲਾਈ।1898 ਡਾ ਤੇ ਭੌਤਿਕ ਵਿਗਿਆਨੀ ਕੇ ਐਸ ਕਿਰਸ਼ਨ ਦਾ ਜਨਮ।1910 ਰਾਸ਼ਟਰਪਤੀ ਰਾਮਾਸਵਾਮੀ ਵੈਂਕਟਾਰਮਨ ਦਾ ਤੰਜੂਰ ਵਿਖੇ ਜਨਮ।1916 ਨਾਟਕਕਾਰ ਬਲਵੰਤ ਗਾਰਗੀ ਦਾ ਜਨਮ।1924 ਸ਼ਹੀਦੀ ਜੋਤੀਸ਼ ਚੰਦਰ ਬੇਗਮਪੁਰਾ।1924 ਬੰਬੇ ਦੇ ਗੇਟ ਆਫ ਇੰਡੀਆ ਦਾ ਉਦਘਾਟਨ।1930 ਦੂਜਾ ਪੰਜਾਬ ਸ਼ਾਜਿਸ ਕੇਸ,26 ਵਿਅਕਤੀਆਂ ਖਿਲਾਫ ਚਲਿਆ।1979 ਹਾਕੀ ਖਿਡਾਰੀ ਧਿਆਨ ਚੰਦ ਦਾ ਦਿਹਾਂਤ।1982 ਗਦਰੀ ਹਰਨਾਮ ਸਿੰਘ ਚਮਿੰਡਾ ਦਾ ਦਿਹਾਂਤ।2015 ਤਾਮਿਲਨਾਡੂ ਵਿਚ ਭਾਰੀ ਮੀਹਾਂ ਕਾਰਣ 260 ਮੌਤਾਂ ਤੇ ਹਜ਼ਾਰਾ ਲੋਕ ਪ੍ਰਭਾਵਤ ਹੋਏ।
*ਵਹਿਮ ਭਰਮ ਨੰ-39* : ਸਮਾਜ ਵਿਚ ਕੁਝ ਅੰਧਵਿਸ਼ਵਾਸ ਅਜਿਹੇ ਹੁੰਦੇ ਹਨ ਜਿੰਨਾਂ ਕਾਰਣ ਮਨੁੱਖ ਡਰਦਾ ਹੈ।ਜਿਵੇਂ ਸੂਰਜ ਗ੍ਰਹਿਣ ਸਮੇਂ ਹਨੇਰਾ ਹੋਣਾ,ਤਾਰਾ ਟੁੱਟਣ ਸਮੇਂ ਧਰਤੀ ਵਲ ਪ੍ਰਕਾਸ਼ ਦੀ ਲਾਈਨ ਅਕਾਸ਼ ਵਿਚ ਵਿਖਾਈ ਦੇਣਾ।ਤਾਰਾ ਟੁੱਟਣ ਵੇਲੇ ਇਹ ਵਹਿਮ ਕੀਤਾ ਜਾਂਦਾ ਸੀ ਜਦੋਂ ਤਾਰਾ ਟੁੱਟਦਾ ਉਦੋਂ ਕਿਸੇ ਦੀ ਮੌਤ ਹੁੰਦੀ ਹੈ।ਇਸ ਲਈ ਤਾਰੇ ਦਾ ਟੁੱਟਣਾ ਜਾਂ ਉਲਕਾ ਦਾ ਧਰਤੀ ਵਲ ਆਉਣਾ ਅਸ਼ੁਭ ਮੰਨਿਆ ਜਾਂਦਾ।ਇਸੇ ਤਰਾਂ ਧੂਮਕੇਤੂ ਵੀ ਜਦ ਅਕਾਸ਼ ਵਿਚ ਵਿਖਾਈ ਦਿੰਦਾ ਹੈ ਤਾਂ ਉਸਦੇ ਪਿਛੇ ਅੱਗ ਦੇ ਗੋਲੇ ਵਰਗੀਆਂ ਬਲਦੀਆਂ ਗੈਸਾਂ ਵਿਖਾਈ ਦਿੰਦੀਆਂ ਹਨ।ਧੂਮਕੇਤੂ ਦੇ ਵਿਖਾਈ ਦੇਣ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਕੋਈ ਮਹਾਂਮਾਰੀ ਫੈਲ ਸਕਦੀ ਹੈ ਜਾਂ ਲੜਾਈ ਲਗ ਸਕਦੀ ਹੈ।ਕੁਝ ਲੋਕਾਂ ਅਨੁਸਾਰ ਹੜਾਂ ਨਾਲ ਭਾਰੀ ਤਬਾਹੀ ਫੈਲਦੀ ਹੈ।ਹੜ ਵਡੇ ਵਡੇ ਰੁੱਖਾਂ ਜਾਂ ਪਹਾੜਾਂ ਨੂੰ ਵੀ ਰੋੜ ਲੈ ਜਾਂਦੇ ਹਨ।ਇਸੇ ਕਰਕੇ ਲੋਕਾਂ ਨੇ ਇਸਦਾ ਨਾਮ ਖੁਵਾਜਾ ਰਖ ਦਿਤਾ।ਕਈ ਵਹਿਮੀ ਲੋਕ ਵਿਸ਼ਵਾਸ ਕਰਦੇ ਹਨ ਕਿ ਹੜਾਂ ਸਮੇ ਖੁਵਾਜਾ ਪੀਰ ਹੜ ਦੇ ਅੱਗੇ ਅੱਗੇ ਕੁਹਾੜਾ ਲੈ ਕੇ ਤੁਰਦਾ ਹੈ ਅਤੇ ਰੁੱਖਾਂ ਨੂੰ ਕਟਦਾ ਹੈ।ਤੂਫਾਨ, ਚਕਰਵਾਤ ਤੇ ਵਾਵਰੋਲੇ ਵਿਚ ਵੀ ਕਈ ਲੋਕ ਬੁਰੀਆਂ ਆਤਮਾਵਾਂ ਜਾਂ ਭੂਤ ਪਰੇਤਾਂ ਨੂੰ ਮੰਨਦੇ ਹਨ।ਕੁਝ ਦੇਸਾਂ ਵਿਚ ਸਮੁੰਦਰੀ ਜਹਾਜ ਨੂੰ ਚਲਾਉਣ ਤੋਂ ਪਹਿਲਾਂ ਸਮੁੰਦਰ ਦੇ ਦੇਵਤੇ ਨੂੰ ਖ਼ੁਸ਼ ਕਰਨ ਲਈ ਸ਼ਰਾਬ ਦੀ ਬੋਤਲ ਚੜਾਉਦੇ ਹਨ।*ਕੁਝ ਲੋਕ 13 ਦੇ ਅੰਕ ਨੂੰ ਆਸ਼ੁਭ ਮੰਨ ਕੇ ਲੀ ਕਾਰਬੂਜ ਨੇ ਚੰਡੀਗੜ ਵਿਚ 13 ਨੰਬਰ ਸੈਕਟਰ ਨਹੀ ਬਣਾਇਆ।ਕਈ ਲੋਕ ਉਲੂ ਦੇ ਬੋਲਣ ਨੂੰ ਮੌਤ ਨਾਲ ਜੋੜਦੇ ਹਨ ਜਦ ਕਿ ਕਾਂ ਦੇ ਬਨੇਰੇ ਤੇ ਬੋਲਣ ਨੂੰ ਕਿਸੇ ਦੇ ਆਉਣ ਦਾ ਅੰਦਾਜਾ ਲਾਉਂਦੇ ਹਨ।ਕਬੂਤਰ ਉਜਾੜ ਭਾਲਦੇ ਕਿਹਾ ਜਾਂਦਾ,ਜਦ ਕਿ ਲੋਕ ਕਬੂਤਰਾਂ ਨੂੰ ਪਾਲਦੇ ਹਨ।ਹੁਣ ਦੇ ਸਮੇਂ ਕਿਸੇ ਸ਼ਗਨ ਵਿਹਾਰ ਦੇ ਸਮੇਂ ਸਰੋਂ ਦਾ ਤੇਲ ਕੌਲਿਆਂ ਤੇ ਪਾਉਂਦੇ ਹਾਂ ਜਾਂ ਕਹਿ ਲਈਏ ਸ਼ਗਨ ਵੇਲੇ ਪ੍ਰਾਹੁਣੇ ਜਦੋਂ ਮੁੱਖ ਦਰਵਾਜ਼ੇ ਤੇ ਪਹੁੰਚਦੇ ਹਨ ਤਾਂ ਤੇਲ ਚੋਇਆ ਜਾਂਦਾ ਹੈ,ਇਸ ਦਾ ਅਸਲ ਕਾਰਨ ਹੈ ਕਿ ਪਹਿਲੇ ਸਮਿਆਂ ਵਿੱਚ ਮੁੱਖ ਦਰਵਾਜ਼ੇ ਲੱਕੜ ਦੇ ਹੁੰਦੇ ਸਨ ਤੇ ਉਦੋਂ ਉਹਨਾਂ ਦੀਆਂ ਚੂਲਾਂ ਵਿੱਚ ਤੇਲ ਪਾ ਦਿੱਤਾ ਜਾਂਦਾ ਸੀ ਕਿ ਬੂਹੇ ਨੂੰ ਖੋਲਦਿਆਂ ਜਾਂ ਭੇੜਦਿਆਂ ਬੂਹਾ ਅਵਾਜ਼ ਨਾ ਕਰੇ ਤਾਂ ਜੋ ਆਏ ਹੋਏ ਪ੍ਰਾਹੁਣੇ ਨੂੰ ਬੂਹੇ ਦੀ ਅਵਾਜ਼ ਨਾ ਰੜਕੇ।ਕਈ ਕਹਿੰਦੇ ਹਾਂ ਕਿ ਰਾਤ ਦੀ ਸਲਾਹ ਮਾੜੀ ਹੁੰਦੀ ਹੈ ਇਹ ਵਹਿਮ ਹੈ,ਅਸਲ ਗੱਲ ਕਿ ਬੀਤੇ ਵੇਲਿਆਂ ਵਿੱਚ ਲੋਕ ਪਹਿਲੇ ਪਹਿਰ ਹੀ ਬਲਦਾਂ ਨੂੰ ਲੈ ਕੇ ਖੇਤ ਕੰਮ ਕਰਨ ਚਲੇ ਜਾਂਦੇ ਸਨ ਤੇ ਸ਼ਾਮ ਵੇਲੇ ਘਰ ਮੁੜਦੇ ਸਨ,ਸਾਰਾ ਦਿਨ ਕੰਮ ਕਰਨ ਕਰ ਕੇ ਥਕੇਵਾਂ ਹੋ ਜਾਂਦਾ ਸੀ ਸੋ ਉਹਨਾਂ ਦੀ ਨੀਂਦ ਖਰਾਬ ਨਾ ਹੋਵੇ ਤਾਂ ਕੋਈ ਗੱਲ ਨਹੀਂ ਸੀ ਕਰਦਾ ਕਿਉਕਿ ਤੜਕਸਾਰ ਉਹਨਾਂ ਫੇਰ ਖੇਤ ਜਾਣਾ ਹੁੰਦਾ ਸੀ।*
*ਨਾਟਕਕਾਰ ਬਲਵੰਤ ਗਾਰਗੀ* ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿੱਚੋਂ ਇੱਕ ਸਨ।ਉਨਾਂ ਦਾ ਜਨਮ 4 ਦਸੰਬਰ 1916 ਨੂੰ ਕਸਬਾ ਸ਼ਹਿਣਾ(ਜਿਲ੍ਹਾ ਬਰਨਾਲਾ) ਦੀ ਨਹਿਰੀ ਕੋਠੀ ਵਿਖੇ ਹੋਇਆ। ਉਹਨਾਂ ਨੇ ਐਫ. ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਤੇ ਅੰਗਰੇਜ਼ੀ ਸਾਹਿਤ ਦੀ ਐਮ ਤੱਕ ਦੀ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਉਸਨੇ ਰੇਡੀਓ ਤੇ ਮੰਚਰੰਗਮੰਚ ਲਈ ਨਾਟਕ ਲਿਖੇ. ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦੇ ਅਧਿਆਪਕ ਰਹੇ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ । ਭਾਰਤ ਦੇ ਇਲਾਵਾ ਉਹਦੇ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਖੇਡੇ ਗਏ।ਗਾਰਗੀ ਨੂੰ ਡਰਾਮਾ ਰਚਨਾ ਹੀ ਨਹੀਂ, ਕਰਨਾ ਵੀ ਆਉਂਦਾ ਸੀ। ਉਹ ਸੁਰਮਾ ਪਾਉਣਾ ਵੀ ਜਾਣਦਾ ਸੀ ਤੇ ਮਟਕਾਉਣਾ ਵੀ। ਚੂਨਾ ਲਾ ਕੇ ਗੱਲ ਕਰਨੀ ਉਹਦਾ ਕਸਬ ਸੀ। ਉਸ ਕੋਲ ਖੰਭਾਂ ਦੀਆਂ ਡਾਰਾਂ ਬਣਾਉਣ ਦਾ ਹੁਨਰ ਸੀ ਤੇ ਝੀਤਾਂ ਵਿਚ ਦੀ ਦਿਸਦੇ ਲੁਕਵੇਂ ਨਜ਼ਾਰੇ ਵਿਖਾਉਣ ਦੀ ਕਾਰਸਤਾਨੀ। ਉਹ ਕਿਸੇ ਨੂੰ ਵਡਿਆਉਂਦਾ ਹੋਇਆ ਨਾਲ ਦੀ ਨਾਲ ਭੰਡੀ ਵੀ ਜਾਂਦਾ ਸੀ ਤੇ ਢਕਿਆ ਆਪਣੇ ਆਪ ਨੂੰ ਵੀ ਨਹੀਂ ਸੀ ਰਹਿਣ ਦਿੰਦਾ।ਉਸਦੇ ਨਾਟਕ ਲੋਹਾ ਕੁੱਟ (1944) ਸੈਲ ਪੱਥਰ,ਬਿਸਵੇਦਾਰ,ਕੇਸਰੋ,ਨਵਾਂ ਮੁੱਢ,ਘੁੱਗੀ,ਸੋਹਣੀ ਮਹੀਂਵਾਲ,ਮਿਰਜ਼ਾ ਸਾਹਿਬਾਂ,ਕਣਕ ਦੀ ਬੱਲੀ,ਧੂਣੀ ਦੀ ਅੱਗ ,ਗਗਨ ਮੈ ਥਾਲੁਸੁਲਤਾਨ, ਰਜ਼ੀਆ,ਸੌਂਕਣ,ਅਦਿ ਲਿਖੇ।ਇਕਾਂਗੀ ਸੰਗਰਿਹ ਕੁਆਰੀ ਟੀਸੀ (1945)ਦੋ ਪਾਸੇ ਪੱਤਣ ਦੀ ਬੇੜੀ ਦਸਵੰਧ ਦੁਧ ਦੀਆਂ ਧਾਰਾਂ ਚਾਕੂ ਪੈਂਤੜੇ,ਬਾਜ਼,ਕਹਾਣੀ ਆਦਿ। ਸੰਗ੍ਰਹਿ ਮਿਰਚਾਂ ਵਾਲਾ ਸਾਧ ਡੁੱਲ੍ਹੇ ਬੇਰਕਾਲਾ ਅੰਬਵਾਰਤਕ ਨਿੰਮ ਦੇ ਪੱਤੇ ਸੁਰਮੇ ਵਾਲੀ ਅੱਖ ਕੌਡੀਆਂ ਵਾਲਾ ਸੱਪ ਹੁਸੀਨ ਚਿਹਰੇ ਕਾਸ਼ਨੀ ਵਿਹੜਾ ਸ਼ਰਬਤ ਦੀਆਂ ਘੁੱਟਾਂ। ਨਾਵਲ ਕੱਕਾ ਰੇਤਾ ਨੰਗੀ ਧੁੱਪ ਖੋਜ। ਲੋਕ ਨਾਟਕ ਰੰਗਮੰਚ ਸਾਹਿਤ ਅਕਾਦਮੀ ਪੁਰਸਕਾਰ (1962)ਪਦਮਸ੍ਰੀ (1972) ਉਨਾ ਦਾ ਦਿਹਾਂਤ 22 ਅਪ੍ਰੈਲ 2003 ਨੂੰ ਹੋਇਆ।ਮੁਖਵਿੰਦਰ ਸਿੰਘ ਚੋਹਲਾ*
![]()
