You are currently viewing ਅਜ ਦਾ ਵਿਚਾਰ (5 ਦਸੰਬਰ) ਚੰਗੇ ਲੋਕ ਆਪਣੇ ਕਰਮਾਂ ਨਾਲ ਪਹਿਚਾਣੇ ਜਾਣੇ ਜਾਂਦੇ ਹਨ ਕਿਉਂਕਿ ਚੰਗੀਆਂ ਗਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਹਨ।

ਅਜ ਦਾ ਵਿਚਾਰ (5 ਦਸੰਬਰ) ਚੰਗੇ ਲੋਕ ਆਪਣੇ ਕਰਮਾਂ ਨਾਲ ਪਹਿਚਾਣੇ ਜਾਣੇ ਜਾਂਦੇ ਹਨ ਕਿਉਂਕਿ ਚੰਗੀਆਂ ਗਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਹਨ।


ਅਜ ਦੇ ਦਿਨ : 5-12-1882 ਭਾਈ ਵੀਰ ਸਿੰਘ ਦਾ ਜਨਮ।1950 ਵਿਦਵਾਨ ਅਰਬਿੰਦਾ ਘੋਸ਼ ਦਾ ਦਿਹਾਂਤ।1955 ਐਸ ਟੀ ਡੀ ਦੀ ਕਾਲ ਸ਼ੁਰੂ।1995 ਲੰਬੀ ਦੂਰੀ ਦੀ ਐਸ ਟੀ ਡੀ ਸੇਵਾ ਕਾਲ ਸ਼ੁਰੂ।1957 ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ, ਤਰਨ ਤਾਰਨ ਦਾ ਵਿਛੋੜਾ।2013 ਅਫਰੀਕੀ ਆਗੂ ਨੈਲਸਨ ਮੰਡੇਲਾ ਦਾ ਦਿਹਾਂਤ।
ਵਲੰਟੀਅਰ ਦਿਵਸ।
World Soil Day.
*ਬਾਬਾ ਵਿਸਾਖਾ ਸਿੰਘ* :-ਮਾਝੇ ਦੀ ਧਰਤੀ ਦੇ ਪਿੰਡ ਦਦਹੇਰ ਸਾਹਿਬ ਜਿਲਾ ਤਰਨ ਤਾਰਨ ਦਾ ਗਦਰ ਲਹਿਰ ਦੇ ਇਤਹਾਸ ਵਿਚ ਵਿਸ਼ੇਸ ਸਥਾਦਨ ਹੈ।ਇਸ ਨੇ ਕਈ ਗਦਰੀ ਬਾਬਿਆਂ ਨੂੰ ਜਨਮ ਦਿਤਾ।ਇਹ ਪਿੰਡ ਇਲਾਕੇ ਦਾ ਸਭ ਤੋਂ ਪੁਰਾਣਾ ਹੈ ਜੋ ਲਗਭਗ 1000 ਸਾਲ ਤੋਂ ਵੀ ਪਹਿਲਾਂ ਦਦੇਹਰ ਨਾਂ ਦੇ ਵਿਅਕਤੀ ਨੇ ਮਾਲਵੇ ਵਿਚੋਂ ਆਣ ਕੇ ਵਸਾਇਆ ਸੀ।ਸੰਤ ਬਾਬਾ ਵਿਸਾਖਾ ਸਿੰਘ ਜੀ ਦਾ ਜਨਮ 13/4/1877 ਈਸਵੀ ਵਿਚ ਸੰਮਤ 1934 ਦੇ ਪਹਿਲੇ ਵਿਸਾਖ ਨੂੰ ਬੀਬੀ ਇੰਦਰ ਕੌਰ ਦੀ ਕੁੱਖੋਂ ਦਿਆਲ ਸਿੰਘ ਘਰ ਦਦੇਹਰ ਸਾਹਿਬ ਵਿਖੇ ਹੋਇਆ।ਪਹਿਲੇ ਵਿਸਾਖ ਨੂੰ ਜਨਮ ਹੋਣ ਕਾਰਣ ਉਨਾਂ ਦਾ ਨਾਂ ਆਪਣੇ ਜੀ ਦੇ ਤਾਏ ਖੁਸ਼ਹਾਲ ਸਿੰਘ ਨੇ ਵਿਸਾਖਾ ਸਿੰਘ ਰਖਿਆ ਗਿਆ।ਉਨਾਂ ਮੁਢਲੀ ਪੜਾਈ ਪਿੰਡ ਦੇ ਗਰੰਥੀ ਈਸ਼ਰ ਦਾਸ ਤੋਂ ਪੂਰੀ ਕੀਤੀ।19 ਸਾਲ ਦੀ ਉਮਰ ਵਿਚ ਜਿਹਲਮ ਜਾ ਕੇ 11 ਨੰਬਰ ਰਸਾਲੇ ਵਿਚ ਭਰਤੀ ਹੋ ਗਏ।ਲੰਮੀ ਦੌੜ ਤੇ ਲੰਮੀ ਛਾਲ ਵਿਚ ਸਭ ਤੋਂ ਅਗੇ ਰਹਿੰਦੇ।ਬੰਦੂਕ ਦੇ ਨਿਸ਼ਾਨੇ ਵਿਚ ਅੰਗਰੇਜ਼ ਅਫਸਰ ਨੂੰ ਹਰਾ ਦਿਤਾ।ਸ਼ਾਂਤ ਤੇ ਧਾਰਮਿਕ ਬਿਰਤੀ ਹੋਣ ਕਰਕੇ ਘੋੜਸਵਾਰੀ ਵਿਚ ਜਿਤੇ 75 ਰੁ ਦਾ ਸਮਾਨ ਹਰਮਿੰਦਰ ਸਾਹਿਬ ਭੇਂਟ ਕਰ ਦਿਤਾ।1907 ਵਿਚ ‘ਪਗੜੀ ਸੰਭਾਲ ਜੱਟਾ’ ਲਹਿਰ ਦੌਰਾਨ ਰਾਵਲਪਿੰਡੀ ਦੇ ਜਲਸੇ ਵਿਚ ਦੇਸ਼ ਭਗਤ ਅਜੀਤ ਸਿੰਘ ਦੀ ਤਕਰੀਰ ਤੋਂ ਬਹੁਤ ਪ੍ਰਭਾਵਤ ਹੋਏ, ਅਫਸਰਾਂ ਦੀ ਗੁਲਾਮੀ ਕਰਨ ਤੋਂ ਇਨਕਾਰ ਕਰਕੇ ਅਸਤੀਫਾ ਦੇ ਕੇ ਪਿੰਡ ਆ ਗਏ।ਆਪ ਦੀ ਧਰਮ ਪਤਨੀ ਬੀਬੀ ਰਾਮ ਕੌਰ ਦਾ ਸ਼ਾਦੀ ਤੋਂ 4 ਸਾਲ ਬਾਅਦ ਦਿਹਾਂਤ ਹੋ ਗਿਆ।ਉਨਾਂ ਦੀ ਕੋਈ ਸੰਤਾਨ ਨਹੀਂ ਸੀ ਤੇ ਉਹ ਆਪਣੇ ਸਾਥੀਆਂ ਨਾਲ ਕਲਕੱਤਾ, ਸਿੰਘਾਪੁਰ, ਹਾਂਗਕਾਂਗ ਹੁੰਦੇ ਹੋਏ ਸਿੰਘਈ ਜਾ ਕੇ ਪੁਲਿਸ ‘ਚ ਭਰਤੀ ਹੋ ਗਏ।ਇਥੇ ਵੀ ਅਫਸਰੀ ਨਾ ਝਲਦੇ ਹੋਏ ਨੌਕਰੀ ਛਡ ਕੇ ਸਾਨਫਰਾਂਸਿਸਕੋ ਪਹੁੰਚ ਗਏ।ਇਥੇ ਇਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਬਾਬਾ ਜਵਾਲਾ ਸਿੰਘ ਠਠੀਆਂ (ਬਾਬਾ ਬਕਾਲਾ) ਨਾਲ ਰਲ ਕੇ ਕੈਲੀਫੋਰਨੀਆ ਵਿਚ ਪੰਜ ਸੌ ਏਕੜ ਦਾ ਫਾਰਮ ਲੰਬੀ ਮੁਨਿਆਦ ਲਈ ਠੇਕੇ ਤੇ ਲੈ ਕੇ ਵਾਹੀ ਤੇ ਬਾਬਾ ਸੋਹਨ ਸਿੰਘ ਭਕਨਾ ਤੇ ਲਾਲਾ ਹਰਦਿਆਲ ਨਾਲ ਤਾਲਮੇਲ ਹੋਇਆ।ਇਨਾਂ ਰਲ ਕੇ ਦੇਸ ਨੂੰ ਅਜਾਦ ਕਰਾਉਣ ਲਈ ਗਦਰ ਪਾਰਟੀ ਦਾ ਗਠਨ ਕੀਤਾ।ਪਹਿਲੀ ਵਿਸ਼ਵ ਜੰਗ ਸ਼ੁਰੂ ਹੁੰਦਿਆਂ ਹੀ ਗਦਰੀ ਸਾਥੀਆਂ ਨਾਲ ਹਿੰਦ ਨੂੰ ਅਜਾਦ ਕਰਾਉਣ ਲਈ ਚਲ ਪਏ।ਆਉਦੇ ਸਾਰ ਸਾਥੀਆਂ ਨਾਲ ਜਹਾਜ਼ ਤੋਂ ਫੜੇ ਗਏ,ਉਨਾਂ ਨੂੰ 13/9/1915 ਨੂੰ ਕਾਲੇ ਪਾਣੀ ਦੀ ਉਮਰ ਕੈਦ ਹੋਈ ਤੇ ਜਾਇਦਾਦ ਜਬਤ ਕਰ ਲਈ ਗਈ।ਸਿਹਤ ਖਰਾਬ ਹੋਣ ਤੇ 14/4/1920 ਨੂੰ ਰਿਹਾ ਹੋਣ ਤੇ ਪਿੰਡ ਵਿਚ ਨਜਰਬੰਦ ਕਰ ਦਿਤਾ।ਦੂਜੇ ਸਿਖ ਲੀਗ ਸਮਾਗਮ ਵਿਚ ਬਾਬਾ ਜੀ ਪ੍ਰਧਾਨ ਖੜਕ ਸਿੰਘ ਨੂੰ ਮਿਲ ਕੇ ਦੇਸ਼ ਭਗਤਾਂ ਦੀਆਂ ਜੇਲਾਂ ਵਿਚ ਤਕਲੀਫਾਂ ਬਾਰੇ ਕੁਝ ਉਦੇਸ਼ ਉਲੀਕੇ ਗਏ।1 ਰਿਹਾਈ ਲਈ ਯਤਨ 2 ਦੂਰ ਦੁਰਾਡੇ ਜੇਲਾਂ ਵਿਚ ਬੈਠੇ ਦੇਸ਼ ਭਗਤਾਂ ਨਾਲ ਪਰਵਾਰਿਕ ਤੇ ਹੋਰ ਸੁਨੇਹੇ ਪਹੁੰਚਾਉਣੇ।3 ਪਰਿਵਾਰਾ ਦੀ ਆਰਥਿਕ ਮਦਦ ਕਰਨੀ। ਉਸ ਸਮੇਂ ਉਗਰਾਹੀ ਕਰਕੇ ਬਾਬਾ ਜੀ ਵਖ ਵਖ ਜੇਲਾਂ ਵਿਚ ਦੇਸ਼ ਭਗਤਾਂ ਤੇ ਆਣ ਕੇ ਉਨਾਂ ਦੇ ਪਰਿਵਾਰਾਂ ਨੂੰ ਮਿਲੇ।ਕੁਝ ਚਿਰ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋ ਗਿਆ।ਉਥੇ ਸੌ ਸਿੰਘਾਂ ਦਾ ਜਥਾ ਲੈ ਕੇ ਗਏ।ਤਰਨ ਤਾਰਨ ਦੇ ਸਰੋਵਰ ਦੀ ਕਾਰ ਸੇਵਾ ਤੇ ਪੰਜਾ ਸਾਹਿਬ ਦੇ ਗੁਰਦੁਆਰੇ ਦੇ ਨੀਂਹ ਪਥਰ ਰਖਣ ਵਾਲੇ ਪੰਜ ਪਿਆਰਿਆਂ ਵਿਚ ਸ਼ਾਮਲ ਸਨ।ਅਕਤੂਬਰ 1934 ਨੂੰ ਅਕਾਲ ਤਖਤ ਦੇ ਜਥੇਦਾਰ ਬਣਾਇਆ ਗਿਆ ਪਰ ਦਸੰਬਰ ਵਿਚ ਸਰਕਾਰੀ ਅਫਸਰ ਨੂੰ ਗੈਰਹਾਜਰੀ ਵਿਚ ਸਿਰੋਪਾ ਦੇਣ ਤੇ ਉਨਾਂ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਦੇ ਦਿਤਾ।ਦੂਜੀ ਜੰਗ ਲਗਣ ਤੇ ਬਾਬਾ ਜੀ ਨੂੰ ਹੋਰ ਦੇਸ਼ ਭਗਤਾਂ ਨਾਲ ਗਿਰਫਤਾਰ ਕਰਕੇ ਦਿਉਲੀ ਕੈਂਪ ਜੇਲ ਭੇਜ ਦਿਤਾ ਜਿਥੇ ਗਦਰੀ ਤੇ ਕਮਿਉਨਿਸਟ ਆਗੂ ਕੈਦ ਸਨ।ਭੁੱਖ ਹੜਤਾਲ ਤੇ ਸਿਹਤ ਖਰਾਬ ਹੋਣ ਤੇ 1941ਵਿਚ ਰਿਹਾ ਹੋਣ ਤੇ 1942 ਵਿਚ ਫਿਰ ਫੜ ਕੇ ਮੁਲਤਾਨ ਤੇ ਧਰਮਸ਼ਾਲਾ ਭੇਜ ਦਿਤਾ।24/7/1942 ਨੂੰ ਸਿਹਤ ਜਿਆਦਾ ਖਰਾਬ ਹੋ ਗਈ ਤੇ ਰਿਹਾ ਕਰ ਦਿਤਾ।ਦੇਸ ਭਗਤਾਂ ਦੇ ਪਰਿਵਾਰਾਂ ਦੀ ਮਦਦ ਲਈ ਬਣੀ ਸਹਾਇਕ ਕਮੇਟੀ ਤੇ ਫਿਰ ਦੇਸ ਭਗਤ ਯਾਦਗਾਰ ਟਰਸਟ ਦੇ ਪ੍ਰਧਾਨ ਬਣੇ।5/12/1957 ਨੂੰ ਤਰਨ ਤਾਰਨ ਵਿਖੇ ਉਨਾਂ ਦੇ ਦਿਹਾਂਤ ਉਪਰੰਤ ਪਿੰਡ ਦਦੇਹਰ ਸਾਹਿਬ ਵਿਖੇ ਲਿਜਾ ਕੇ ਸਸਕਾਰ ਕੀਤਾ ਗਿਆ।ਹਰ ਸਾਲ ਪੰਜ ਦਸੰਬਰ ਨੂੰ ਉਨਾਂ ਦੀ ਬਰਸੀ ਮਨਾਈ ਜਾਂਦੀ ਹੈ।ਇਥੋਂ ਦੇ ਬਾਬਾ ਵਿਸਾਖਾ ਸਿੰਘ ਸਪੁੱਤਰ ਈਸ਼ਰ ਸਿੰਘ ਨੂੰ ਵੀ ਉਮਰ ਕੈਦ ਤੇ ਕਾਲੇ ਪਾਣੀ ਦੀ ਸ਼ਜਾ ਹੋਈ ਸੀ ਤੇ ਇਹ ਪਾਰਟੀ ਵਿਚ ਬਹੁਤ ਸਰਗਰਮ ਰਹੇ।ਬਿਸ਼ਨ ਸਿੰਘ ਪੁੱਤਰ ਜਵਾਲਾ ਸਿੰਘ,ਬਿਸ਼ਨ ਸਿੰਘ ਪੁੱਤਰ ਕੇਸਰ ਸਿੰਘ,ਹਜ਼ਾਰਾ ਸਿੰਘ ਪੁੱਤਰ ਬੇਲਾ ਸਿੰਘ ਆਦਿ ਗਦਰ ਲਹਿਰ ਦੇ ਯੋਧੇ ਹੋਏ ਹਨ ਤੇ ਸੁਰੈਣ ਸਿੰਘ ਪੁੱਤਰ ਜਵਾਲਾ ਸਿੰਘ ਕਾਮਾਗਾਟਾ ਮਾਰੂ ਜਹਾਜ ਦੇ ਸਾਕੇ ‘ਚ ਸ਼ਹੀਦ ਹੋਏ।# *ਨੈਲਸਨ ਮੰਡੇਲਾ* ਦਖਣੀ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਲੋਕਤੰਤਰੀ ਦਖਣੀ ਅਫਰੀਕਾ ਦੇ ਸੰਸਥਾਪਕ ਮੰਨਿਆ ਜਾਂਦਾ ਹੈ।1964 ਵਿਚ ਕਾਲੇ ਰੰਗ ਦੇ ਭੇਦਭਾਵ ਖਿਲਾਫ ਸੰਘਰਸ਼ ਕਾਰਨ ਗ੍ਰਿਫਤਾਰ ਕਰਕੇ 27 ਸਾਲ ਕੈਦ ਰੱਖਿਆ ਗਿਆ।ਉਨਾਂ ਅਨੁਸਾਰ ਲੋਕਾਂ ਨੂੰ ਮਨੁੱਖੀ ਹੱਕਾਂ ਤੋਂ ਵਾਂਝੇ ਕਰਨਾ ਉਨਾਂ ਦੀ ਅਸਲ ਮਾਨਵਤਾ ਨੂੰ ਚਣੌਤੀ ਦੇਣਾ ਹੈ।ਉਨਾਂ ਕਿਹਾ ਸੀ ਸ਼ਾਂਤੀ ਦਾ ਮਤਲਬ ਸਿਰਫ ਸੰਘਰਸ਼ ਦਾ ਖਤਮ ਹੋਣਾ ਨਹੀਂ, ਸ਼ਾਂਤੀ ਉਦੋਂ ਹੁੰਦੀ ਹੈ ਜਦੋਂ ਸਭ ਖੁਸ਼ਹਾਲ ਹੋਣ,ਭਾਂਵੇ ਉਹ ਕਿਸੇ ਵੀ ਜਾਤੀ, ਧਰਮ, ਦੇਸ, ਲਿੰਗ, ਸਮਾਜ ਦੇ ਹੋਣ।ਅਫਰੀਕੀ ਨੈਸਨਲ ਕਾਂਗਰਸ ਨੇ ਦੱਖਣੀ ਅਫਰੀਕਾ ‘ਚ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਤਾਂ ਅਮਰੀਕਾ ਵੀ ਹਿਲ ਗਿਆ।1993 ‘ਚ ਉਨਾਂ ਨੂੰ ਨੋਬਲ ਇਨਾਮ ਮਿਲਿਆ।5/1/2013 ਨੂੰ ਉਹ ਸੰਸਾਰ ਤੋਂ ਚਲੇ ਗਏ।ਮੁਖਵਿੰਦਰ ਸਿੰਘ ਚੋਹਲਾ* mob 9872966222

Loading

Leave a Reply