ਪੰਚਾਇਤੀ ਚੋਣਾਂ ਦੌਰਾਨ ਧਾਰਾ 144 ਤਹਿਤ ਲਗਾਈ ਪਾਬੰਦੀ

ਪੰਚਾਇਤੀ ਚੋਣਾਂ ਦੌਰਾਨ ਧਾਰਾ 144 ਤਹਿਤ ਲਗਾਈ ਪਾਬੰਦੀ
ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ-ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਅਮਨ ਅਤੇ ਸ਼ਾਂਤੀ ਬਹਾਲ ਰੱਖਣ ਲਈ ਫੌਜਦਾਰੀ ਸੰਘਤਾ 1972 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ•ੇ ਦੇ ਪੋਲਿੰਗ ਸਟੇਸ਼ਨਾਂ ਦੀ ਹਦੂਦ ਅੰਦਰ ਦੇ ਆਲੇ-ਦੁਆਲੇ 200 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ 30 ਦਸੰਬਰ ਲਈ ਲਾਗੂ ਰਹੇਗਾ।

Loading

Leave a Reply