You are currently viewing ਇਕ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਦੇ ਵਿਦਿਆਰਥੀ ਵੈਨ ਵਿਚ ਆਉਂਦੇ ਨੇ ਸਕੂਲ | 15 ਲੱਖ ਰੁਪਏ ਤੋ ਵੱਧ ਰਾਸ਼ੀ ਦਾ ਇਲਾਕਾ ਵਾਸੀਆਂ ਨੇ ਦਿੱਤਾ ਸਹਿਯੋਗ| ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ |

ਇਕ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਦੇ ਵਿਦਿਆਰਥੀ ਵੈਨ ਵਿਚ ਆਉਂਦੇ ਨੇ ਸਕੂਲ | 15 ਲੱਖ ਰੁਪਏ ਤੋ ਵੱਧ ਰਾਸ਼ੀ ਦਾ ਇਲਾਕਾ ਵਾਸੀਆਂ ਨੇ ਦਿੱਤਾ ਸਹਿਯੋਗ| ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ |


ਅੱਜ ਜਿੱਥੇ ਕੁਝ ਸਰਕਾਰੀ ਅਧਿਆਪਕ ਸਰਕਾਰ ਤੇ ਸਕੂਲਾਂ ਲਈ ਫੰਡ ਮੁਹੱਈਆ ਨਾ ਕਰਵਾਉਣ ਅਤੇ ਪੜ•ਾਈ ਦੇ ਨਾਲ ਨਾਲ ਹੋਰਨਾਂ ਕੰਮਾਂ ਨੂੰ ਲੈਣ ਦਾ ਮਿਹਣਾ ਦਿੰਦੇ ਨਹੀਂ ਥੱਕਦੇ ਉੱਥੇ ਕੁਝ ਅਧਿਆਪਕਾਂ ਨੇ ਆਪਣੇ ਯਤਨਾਂ ਨਾਲ  ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਦਿੱਤੀ ਹੈ। ਕੁਝ ਇਹੋ ਜਿਹੀ ਹੀ ਕਹਾਣੀ ਹੈ ਜਿਲ•ਾ ਹੁਸਿਆਰਪੁਰ ਦੇ ਬਲਾਕ ਮੁਕੇਰੀਆਂ 2 ਅੰਦਰ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆਂ ਜਿੱਥੋ ਦੇ ਸਕੂਲ ਸਟਾਫ ਨੇ ਸਮਾਜ ਸੇਵੀਆ ਦੇ ਸਹਿਯੋਗ ਨਾਲ 15 ਲੱਖ ਰੁਪਏ ਤੋ ਵਧੇਰੇ ਦੀ ਰਾਸ਼ੀ ਖਰਚ ਕਰ ਕੇ ਜਿੱਥੇ ਸਕੂਲ ਨੂੰ ਬਹੁਤ ਹੀ ਖੂਰਸੂਰਤ ਬਣਾ ਦਿੱਤਾ ਹੈ ਉੱਥੇ ਹੀ ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਸਿੱਖਿਆ ਵਿਭਾਗ ਨੇ ਸਕੂਲ ਦੇ ਅਧਿਆਪਕ ਰਮਨਦੀਪ ਸਿੰਘ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਟੇਟ ਐਵਾਰਡੀ ਅਧਿਆਪਕ ਰਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 10 ਤੋਂ ਵੀ ਘੱਟ ਗਈ ਸੀ ਤੇ ਸਕੂਲ ਬੰਦ ਹੋਣ ਦੀ ਕਗਾਰ ਤੇ ਪਹੁੰਚ ਗਿਆ ਸੀ। ਇਸ ਦੌਰਾਨ ਹੀ ਉਹਨਾਂ ਦੀ ਬਦਲੀ ਇਸ ਸਕੂਲ ਜੋ ਉਹਨਾਂ ਦਾ ਆਪਣਾ ਪਿੰਡ ਵੀ ਹੈ ਵਿਖੇ ਹੋ ਗਈ। ਇਸ ਤੋਂ ਬਾਅਦ ਉਹਨਾਂ ਨੇ ਸਟਾਫ਼ ਨਾਲ ਮਿਲ ਕੇ ਇਲਾਕਾ ਵਾਸੀਆਂ ਤੱਕ ਪਹੁੰਚ ਕੀਤੀ ਤਾਂ ਇਸ ਦੇ ਬਹੁਤ ਹੀ ਸਾਰਥਿਕ ਨਤੀਜੇ ਸਾਹਮਣੇ ਆਏ। ਜਦੋਂ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਦਿਲ ਖੋਲ ਕੇ ਸਕੂਲ ਦੀ ਇਮਾਰਤ ਲਈ ਆਰਥਿਕ ਯੋਗਦਾਨ ਕੀਤਾ। ਇਸ ਤੋਂ ਬਾਅਦ ਸਕੂਲ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰੰਗ ਰੋਗਨ ਕਰਵਾ ਕੇ ਚਿੱਤਰਕਾਰੀ ਕਰਵਾਈ ਗਈ ਜਿਸ ਵਿੱਚ ਵਿਦਿਆ, ਇਤਹਾਸ ਤੇ ਵਿਗਿਆਨ ਆਦਿ ਦਾ ਮਿਸ਼ਰਣ ਸੀ।
 ਰਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਹੌਲੀ ਹੌਲੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ ਤੇ ਹੁਣ ਵਿਦਿਆਰਥੀਆਂ ਦੀ ਗਿਣਤੀ 80 ਦੇ ਕਰੀਬ ਹੋ ਗਈ ਹੈ। ਇਸਦੇ ਨਾਲ ਨਾਲ ਹੀ ਵਿਦਿਆਰਥੀ ਨੇੜਲੇ ਪਿੰਡਾਂ ਤੋਂ ਵੀ ਵਿਦਿਆਰਥੀ ਉਹਨਾਂ ਕੋਲ਼ ਦਾਖਲ ਹੋਣ ਲਈ ਆਉਣ ਲੱਗ ਪਏ ਹਨ ਤੇ ਇਹੀ ਕਾਰਨ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਵੱਲੋਂ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ ਤੇ ਹੁਣ ਕਰੀਬਨ 40 ਬੱਚੇ ਵੈਨ ਵਿੱਚ ਸਕੂਲ ਆਉਂਦੇ ਹਨ।
ਮੁੱਖ ਅਧਿਆਪਕਾ ਸੁਖਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦੀ ਸਫ਼ਲਤਾ ਦਾ ਸਿਹਰਾ ਸਟਾਫ਼ ਦੀ ਮਿਹਨਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।
ਅਧਿਆਪਕਾ ਰਾਜ ਰਾਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਅੱਗੇ ਤੋਂ ਵੀ ਇਹੀ ਨਿਸ਼ਾਨਾ ਹੈ ਕਿ ਸਕੂਲ ਨੂੰ ਹੋਰ ਵੀ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰੀਏ।  

ਕੈਪਸ਼ਨ ਧਾਮੀਆਂ 01 ਅਤੇ 02      

Loading

Leave a Reply