ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)
ਹੁਸ਼ਿਆਰਪੁਰ ਤੋਂ ਫਗਵਾੜਾ ਸੜਕ ਤੇ ਪੈਂਦੇ ਪਿੰਡ ਕਾਹਰੀ ਸਾਹਰੀ ਦੇ ਮੋੜ ਦੇ ਨਜ਼ਦੀਕ ਦੇਸੀ ਜੰਕਸ਼ਨ ਢਾਬੇ ਤੇ ‘ਪੰਥ ਮਾਤਾ ਸਾਹਿਬ ਕੌਰ ਵੈਲਫੇਅਰ ਸੁਸਾਇਟੀ’ ਵਲੋਂ ਫਗਵਾੜਾ ਬਲੱਡ ਸੇਵਾ ਐਂਡ ਵੈਲਫੇਅਰ ਸੁਸਾਇਟੀ, ਪੁਨਰਜੋਤ ਇੰਟਰਨੈਸ਼ਨਲ, ਹੈਲਪਿੰਗ ਹੈਂਡ ਫਗਵਾੜਾ ਅਤੇ ਸਪਰੈਡ ਰੈਡ ਐਂਡ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਅੱਖਾਂ ਦਾਨ ਦਾ ਪ੍ਰਣ ਪੱਤਰ ਭਰਨ ਸਬੰਧੀ ਜਾਗਰੂਕਤਾ ਕੈਂਪ 13 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਵੇਂ ਕਿ ਲੋਕਾਂ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਖੂਨਦਾਨ ਅਤੇ ਅੱਖਾਂ ਦਾਨ ਕਰਨ ਦੀ ਸੋਚ ਵਿੱਚ ਵੱਡੀ ਜਾਗਰੂਕਤਾ ਆਈ ਹੈ ਲੇਕਿਨ ਫਿਰ ਵੀ ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ ਤਾਂ ਕਿ ਦੁਨੀਆ ਵਿੱਚ ਕਿਸੇ ਵੀ ਇਨਸਾਨ ਦੀ ਜ਼ਰੂਰਤ ਵੇਲੇ ਖੂਨ ਦੀ ਲੋੜ ਪੂਰੀ ਹੋ ਸਕੇ। ਇਸੇ ਤਰਾਂ ਹੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸੋਚ ਨੂੰ ਹਾਲੇ ਹੋਰ ਵੀ ਫੈਲਾਉਣ ਦੀ ਜ਼ਰੂਰਤ ਹੈ ਤਾਂ ਕਿ ਕੋਈ ਵੀ ਇਨਸਾਨ ਇਸ ਸੰਸਾਰ ਨੂੰ ਦੇਖੇ ਬਗੈਰ ਦੁਨੀਆ ਤੋਂ ਨਾ ਜਾਵੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਲਈ ਲੋਕਾਂ ਵੱਲੋਂ ਮਿਲ ਰਿਹਾ ਹਾਂ ਪੱਖੀ ਹੁੰਗਾਰਾ ਹੀ ਸਾਡ ਲਈ ਪ੍ਰੇਰਨਾ ਸਰੋਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਸ਼ਾਮਿਲ ਹੋ ਕੇ ਉਹ ਚੰਗਿਆਈ ਦੀ ਭਾਵਨਾ ਨੂੰ ਫੈਲਾਉਣ ਵਿੱਚ ਸਹਿਯੋਗ ਕਰਨ।
![]()
