ਅੱਜ ਦਾ ਵਿਚਾਰ (8 ਨਵੰਬਰ) ਮੋਤੀ ਸਮੁੰਦਰ ਦੇ ਕਿਨਾਰੇ ਨਹੀਂ ਮਿਲਦੇ ਅਗਰ ਤੁਸੀਂ ਲੱਭਣਾ ਚਾਹੁੰਦੇ ਹੋ ਤਾਂ ਸਮੁੰਦਰ ਵਿੱਚ ਗੋਤਾ ਲਾਉਣਾ ਪਵੇਗਾ।

ਅੱਜ ਦੇ ਦਿਨ :- 8-11-1731 ਅਮਰੀਕਾ ਦੇ ਫਿਲਡੈਫੀਆ ਸ਼ਹਿਰ ਵਿਚ ਬੈਂਜਮਿਨ ਫਰੈਂਕਲਿਨ ਨੇ ਪਹਿਲੀ ਲਾਇਬਰੇਰੀ ਸ਼ੁਰੂ ਕੀਤੀ।1895 ਐਕਸਰੇ ਦੀ ਖੋਜ ਪ੍ਰੋਫੈਸਰ ਵੀਲੀਅਮ ਕੌਨਾਰਡ ਵੋਨ ਰੋਂਟਜਨ ਨੇ ਕੀਤੀ।1908 ਅੰਗਰੇਜ਼ ਸਰ ਲੂਈਸ ਡੈਨੋ ਦੀ ਟਿਪਣੀ ਵਿੱਚੋਂ ਭਾਖੜਾ ਡੈਮ ਬਨਾਉਣ ਦਾ ਵਿਚਾਰ ਉਤਪੰਨ ਹੋਇਆ।1917 ਸਾਹਿਤਕਾਰ ਸੁਰਿੰਦਰ ਸਿੰਘ ਨਰੂਲਾ ਦਾ ਜਨਮ।1993 ਸਟਾਕਹੋਮ, ਸਵੀਡਨ ਦੇ ਅਜਾਇਬ ਘਰ ਵਿਚੋਂ ਪੰਜ ਕਰੋੜ ਵੀਹ ਲਖ ਡਾਲਰ ਦੀ ਕੀਮਤ ਦੀਆਂ ਪੇਟਿੰਗਾਂ (ਪਿਕਾਸੋ ਦੀਆਂ ਬਣੀਆਂ) ਚੋਰੀ ਹੋਈਆਂ।2008 ਭਾਰਤ ਦਾ ਪਹਿਲਾ ਮਨੁੱਖੀ ਰਹਿਤ ਪੁਲਾੜ ਮਿਸ਼ਨ ਚੰਦਰਯਾਨ ਚੰਦਰਮਾ ਤੇ ਪਹੁੰਚਾ।2016 ਨੋਟਬੰਦੀ ਲਾਗੂ,500 ਤੇ 1000 ਦੇ ਨੋਟ ਬੰਦ।

ਭਾਜਪਾ ਵਲੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੋਦੀ ਦੇ ਮੁੱਖ ਸਟਾਰ ਪ੍ਰਚਾਰਕ ਯੂ ਪੀ ਮੁੱਖ ਮੰਤਰੀ ਅਦਿਤਿਆ ਦੇਸ਼ ਦਾ ਹਿੰਦੂਕਰਨ ਕਰਨ ਲਈ ਪੂਰਾ ਜੋਰ ਲਾਇਆ ਸੀ। ਉਸਨੇ ਲਖਨਊ,ਇਲਾਹਾਬਾਦ ਤੇ ਫੈਜਾਬਾਦ ਆਦਿ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਹਨ।ਹੁਣ ਤਾਂ ਦੇਸ਼ ਦਾ ਨਾਮ ਹੀ ਬਦਲਣ ਦੀ ਚਰਚਾ ਚਲ ਰਹੀ ਹੈ।ਰਾਮ ਮੰਦਰ ਦਾ ਮੁੱਦਾ ਵੀ ਚੱਲ ਰਿਹਾ।ਮੂਰਤੀਆਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।ਯੂ ਪੀ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਲੋਕ ਧਰਮਾਂ ਨਾਲ ਜੁੜੇ ਹਨ ਉਨਾਂ ਦੀਆਂ ਭਾਵਨਾਵਾਂ ਕਾਰਨ ਸਭ ਕੁਝ ਕਰਨਾ ਪੈਂਦਾ ਹੈ।ਕਾਂਗਰਸ ਦੇ ਰਾਹੁਲ ਗਾਂਧੀ ਵੀ ਮੰਦਰਾਂ,ਮਸਜਿਦਾਂ ਤੇ ਧਾਰਮਿਕ ਵੋਟਾਂ ਬਟੋਰਨ ਲਈ ਥਾਂ ਥਾਂ ਪੂਜਾ ਕਰਦੇ ਰਹਿੰਦੇ ਹਨ।ਕੇਜਰੀਵਾਲ ਨੇ ਕਿਹਾ ਕਿ ਮੰਦਰਾਂ, ਮਸਜਿਦ ਤੇ ਮੂਰਤੀਆਂ ਦੀ ਥਾਂ ਸਕੂਲ ਤੇ ਹਸਪਤਾਲ ਖੋਲਣੇ ਚਾਹੀਦੇ ਹਨ।ਦੂਜੇ ਪਾਸੇ ਦੇਸ਼ ਵਿੱਚ ਕਰੋੜਾਂ ਲੋਕ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ।ਕਰੋੜਾਂ ਲੋਕਾਂ ਕੋਲ ਰਹਿਣ ਲਈ ਮਕਾਨ ਨਹੀ,ਉਹ ਝੁੱਗੀਆਂ ਝੌਪੜੀਆਂ ਤੇ ਫੁੱਟਪਾਥਾਂ ਤੇ ਰਹਿਣ ਲਈ ਮਜਬੂਰ ਹਨ।ਲੋਕਾਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ।ਦੇਸ਼ ਵਿੱਚ ਵੱਖ ਵੱਖ ਵਿਭਾਗਾਂ ਦੇ ਕਰੋੜਾਂ ਬੇਰੋਜ਼ਗਾਰ ਨੌਜਵਾਨ ਡਿਗਰੀਆਂ ਲੈ ਕੇ ਧਰਨੇ ਮੁਜ਼ਹਾਰੇ ਕਰ ਰਹੇ ਹਨ।ਕਿਸਾਨੀ ਕਰਜੇ ਹੇਠ ਆਣ ਕੇ ਆਤਮ-ਹੱਤਿਆ ਕਰ ਰਹੀ ਹੈ। ਨੋਟ ਬੰਦੀ 5 ਸਾਲ ਪਹਿਲਾਂ ਅੱਜ ਦੇ ਦਿਨ ਪ੍ਰਧਾਨ ਮੰਤਰੀ ਵਲੋਂ 500 ਤੇ 1000 ਦੇ ਪੁਰਾਣੇ ਨੋਟ ਬੰਦ ਕਰਕੇ ਇੱਕ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਜਿੱਥੋਂ ਤੱਕ ਮਸਲਾ ਕਾਲੇ ਧਨ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਹੈ ਤਾਂ ਇਹ ਖਿਆਲੀ ਕਿਲ੍ਹੇ ਸਨ। ਇੱਕ ਪੋਸਟ ਮੁਤਾਬਕ 16 ਜਨਵਰੀ 1978 ਨੂੰ ਜਨਤਾ ਪਾਰਟੀ ਦੀ ਸਰਕਾਰ ਨੇ 500 ਤੋਂ 10,000 ਦੇ ਨੋਟ ਬੰਦ ਕੀਤੇ ਸਨ ਤੇ 1954 ‘ਚ ਵੀ 1000 ਦਾ ਨੋਟ ਬੰਦ ਕੀਤਾ ਗਿਆ ਸੀ ਜੋ ਮੁੜ 2001 ਵਿਚ ਚਾਲੂ ਕੀਤਾ ਗਿਆ,ਪਰ ਇਸ ਨਾਲ ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਕੋਈ ਫਰਕ ਨਹੀਂ ਪਿਆ ਤੇ ਇਸ ਵਾਰ ਵੀ ਨਹੀਂ ਪਿਆ। ਇਸ ਵਾਰ ਲੋਕ ਤਿੰਨ ਚਾਰ ਮਹੀਨੇ ਸਵੇਰੇ ਸਵੇਰ ਪੰਜ ਵਜੋਂ ਤੋਂ ਆਪਣੇ ਹੀ ਦੋ ਦੋ ਹਜ਼ਾਰ ਰੁਪਏ ਲੈਣ ਲਈ ਲੰਮੀਆਂ ਲਾਈਨਾਂ ਵਿੱਚ ਲੱਗਦੇ ਰਹੇ ਤੇ ਸੌ ਤੋਂ ਵਧ ਮੌਤਾਂ ਨੋਟਬੰਦੀ ਕਾਰਨ ਹੋਈਆਂ।ਪ੍ਰਧਾਨ ਮੰਤਰੀ ਵਲੋਂ ਕਿਹਾ ਗਿਆ ਕਾਲੇ ਧਨ ਨੂੰ ਕਢਣ ਲਈ ਨੋਟਬੰਦੀ ਕੀਤੀ ਗਈ ਪਰ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਸੀ ਕਿ ਵਿਦੇਸ਼ੀ ਬੈਂਕਾਂ ਵਿਚੋਂ ਕਾਲਾ ਧਨ ਵਾਪਸ ਲਿਆਦਾਂ ਜਾਵੇਗਾ ਪਰ ਦੇਸ਼ ਅੰਦਰੋਂ ਹੀ ਕਾਲਾ ਧਨ ਲੱਭਣ ਦਾ ਨਾਟਕ ਕੀਤਾ ਗਿਆ।ਬਾਅਦ ਵਿੱਚ ਵੱਡੇ ਵੱਡੇ ਭਾਜਪਾ ਤੇ ਹੋਰ ਲੀਡਰਾਂ ਦੇ ਘਰੋਂ ਹੀ ਨੋਟ ਨਿਕਲਦੇ ਰਹੇ।1.ਵਿਦੇਸ਼ੀ ਬੈਂਕਾਂ ‘ਚ ਜਮ੍ਹਾਂ ਕਾਲੇ ਧਨ ਨੂੰ ਭਾਰਤੀ ਕਰੰਸੀ ਬਦਲਣ ਨਾਲ ਕੋਈ ਫਰਕ ਨਹੀਂ ਕਿਉਂਕਿ ਉਹ ਵਿਦੇਸ਼ੀ ਕਰੰਸੀ ਦੇ ਰੂਪ ਵਿੱਚ ਹੈ।2.ਕਾਲੇ ਧਨ ਨੂੰ ਕਰੰਸੀ ਦੇ ਰੂਪ ‘ਚ ਫਿਲਮਾਂ ਵਾਂਗ ਗੱਦਿਆਂ,ਬਿਸਤਰਿਆਂ ਦੇ ਰੂਪ ‘ਚ ਘਰੇ ਸਾਂਭ ਕੇ ਰੱਖਣਾ ਪੁਰਾਣਾ ਤਰੀਕਾ ਹੈ।ਕਾਲਾ ਧਨ ਹੁਣ ਘਰਾਂ ਵਿੱਚ ਨਹੀਂ ਸਗੋਂ ਕਈ ਚੋਰ-ਮੋਰੀਆਂ ਰਾਹੀਂ ਬੈਂਕ ‘ਚ ਪਿਆ ਹੁੰਦਾ ਹੈ।3.ਬਰਾਮਦਾਂ ਤੇ ਦਰਾਮਦਾਂ ‘ਚ ਓਵਰ ਤੇ ਅੰਡਰ ਇਨਵਾਇਸਿੰਗ ਰਾਹੀਂ ਕਾਲਾ ਧਨ ਪੈਦਾ ਹੁੰਦਾ ਹੈ ਜੋ ਵਿਦੇਸ਼ਾਂ ‘ਚ ਹੀ ਰਹਿ ਜਾਂਦਾ ਇਸ ਨਾਲ ਕੁੱਝ ਅਸਰ ਪਵੇਗਾ ਪਰ ਉਹ ਬਹੁਤ ਥੋੜਾ ਹੋਵੇਗਾ।1.ਇਹ ਸਿਰਫ਼ ਭ੍ਰਿਸ਼ਟਾਚਾਰ ਤੇ ਕਾਲ਼ੇ ਧਨ ਵਿਰੁੱਧ ਮਹਾਂਯੁੱਧ ਦਾ ਡਰਾਮਾ ਕਰਨਾ ਹੈ,ਜੋ ਲੋਕਾਂ ‘ਚ ਇਹ ਭਰਮ ਖੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਸਰਮਾਏਦਾਰਾ ਢਾਂਚਾ ਖੁਦ ਹੀ ਭ੍ਰਿਸ਼ਟਾਚਾਰ ਹੈ ਉਹ ਭ੍ਰਿਸ਼ਟਾਟਾਰ ਤੇ ਕਾਲੇ ਧਨ ਨੂੰ ਖਤਮ ਕਰ ਸਕਦਾ ਹੈ।2.ਇਹ ਮਹਾਂਯੁੱਧ ਬਿਨਾਂ ਕਿਸੇ ਅਗਾਂਊ ਚਰਚਾ ਦੇ ਅਚਾਨਕ ਮੋਦੀ ਦੇ ਭਾਸ਼ਣ ਰਾਹੀਂ ਸ਼ੁਰੂ ਹੁੰਦਾ ਹੈ।ਮਤਲਬ ਮੋਦੀ ਦੀ ਖੁਰ ਰਹੀ ਸਾਖ਼ ਨੂੰ ਵੀ ਇਸ ਮਹਾਂਯੁੱਧ ਦਾ ਸੈਨਾਪਤੀ ਬਣਾ ਕੇ ਮੁੜ ਉਭਾਰਨ ਦੀ ਕੋਸ਼ਿਸ਼ ਹੈ ਜੋ ਇੱਕਦਮ,ਦਲੇਰੀ ਨਾਲ਼ ਵੱਡੇ ਫੈਸਲੇ ਲੈਣ ਦੇ ਸਮਰੱਥ ਹੈ।3.ਕਰੰਸੀ, ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਮੁੱਦੇ ਨੂੰ ਇੱਕ ਦਮ ਉਭਾਰ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਗਿਆ।ਉਸ ਵੇਲੇ ਭੋਪਾਲ ‘ਚ 8 ਜਣਿਆਂ ਦਾ ਝੂਠਾ ਮੁਕਾਬਲਾ, JNU ਦੇ ਨਜੀਬ ਦਾ ਲਾਪਤਾ ਹੋਣਾ ਤੇ ਉਸਨੂੰ ਲੱਭਣ ਦੀ ਮੰਗ ਕਰ ਰਹੀ ਉਸਦੀ ਮਾਂ ਨੂੰ ਗ੍ਰਿਫਤਾਰ ਕਰਨਾ, NDTV ਉੱਪਰ ਪਾਬੰਦੀ ਲਾਉਣ ਦੇ ਮਾਮਲੇ ਚ ਬਦਨਾਮੀ ਤੇ ਹੋਰ ਅਜਿਹੇ ਮਾਮਲੇ ਸਨ ਜੋ ਉਸ ਵੇਲ਼ੇ ਚਰਚਾ ਦਾ ਮਸਲਾ ਬਣੇ ਸਨ।ਕਰੋੜਾਂ ਲੋਕ ਅਜਿਹੇ ਵੀ ਹਨ ਜਿਹਨਾਂ ਨੇ ਕਦੇ 500 ਤੇ 1000 ਦੇ ਨੋਟ ਵੇਖੇ ਹੀ ਨਾ ਹੋਣ।ਮੋਦੀ ਦੀ ਇਸ ਨਵੀਂ ਛੁਰਲੀ ਨਾਲ਼ ਮਹਿੰਗਾਈ ਨੂੰ ਨੱਥ ਨਹੀਂ ਪੈਣੀ ਸੀ ਤੇ ਨਾ ਪਈ।ਭਾਵ ਸਮਾਜ ਦੀ ਬਹੁਗਿਣਤੀ ਅਬਾਦੀ ਦਾ ਕੋਈ ਭਲਾ ਨਹੀਂ ਹੋਇਆ।ਫਿਰ ਪੈਰਾਡਾਈਜ਼ ਪੇਪਰਜ ਘਪਲੇ ਨਾਲ ਜੁੜੇ 714 ਭਾਰਤੀਆਂ ਦੇ ਨਾਂ ਸਾਹਮਣੇ ਆ ਚੁਕੇ ਹਨ ਜਿਨਾਂ ਟੈਕਸ ਬਚਾਉਣ ਲਈ ਕਾਲਾ ਧਨ ਵਿਦੇਸ਼ਾਂ ਵਿੱਚ ਰਖਿਆ ਹੋਇਆ ਸੀ। ਮੁਖਵਿੰਦਰ ਚੋਹਲਾ

Loading

Leave a Reply