ਅੱਜ ਦਾ ਵਿਚਾਰ(23 ਮਈ) ਸਿਆਸਤ ਵਿੱਚ ਰੁਸੇਵਿਆਂ ਤੇ ਵਫਾਦਾਰੀਆਂ ਦੀ ਉਮਰ ਜ਼ਿਆਦਾ ਲੰਮੀ ਨਹੀਂ ਹੁੰਦੀ। ਅੱਜ ਦੇ ਦਿਨ:-23-5-1568 ਨੈਦਰਲੈਂਡ ਨੇ ਸਪੇਨ ਤੋਂ ਅਜ਼ਾਦ ਹੋਣ ਦਾ ਐਲਾਨ ਕੀਤਾ।1592

ਅੱਜ ਦੇ ਦਿਨ:-23-5-1568 ਨੈਦਰਲੈਂਡ ਨੇ ਸਪੇਨ ਤੋਂ ਅਜ਼ਾਦ ਹੋਣ ਦਾ ਐਲਾਨ ਕੀਤਾ।1592 ਵੀਆਨਾ ਵਿੱਚ ਜਿਉਦਾਰਨੋ ਬਰੂਨੋ ਨੂੰ ਧਰਤੀ ਸੂਰਜ ਦੁਆਲੇ ਘੁੰਮਣ ਦੇ ਕਹਿਣ ਦੇ ਦੋਸ਼ ਵਿੱਚ ਗਿਰਫਤਾਰ ਕੀਤਾ।1848 ਜਰਮਨ ਪਾਇਲਟ ਉਟੋ ਲਿਲਇਨਥਾਲ (Otto Lillienthal) ਦਾ ਜਨਮ ਜਿਸਨੇ ਇਨਸਾਨ ਨੂੰ ਉੱਡਣਾ ਸਿਖਾਇਆ।1915 ਇਟਲੀ ਦੀ ਪਹਿਲੇ ਯੁੱਧ ਸਮੇਂ ਹੰਗਰੀ, ਆਸਟਰੀਆ ਤੇ ਜਰਮਨੀ ਖਿਲਾਫ ਜੰਗ ਸ਼ੁਰੂ।1984 ਭਾਰਤ ਦੀ ਪਹਿਲੀ ਤੇ ਸੰਸਾਰ ਦੀ ਪੰਜਵੀਂ ਔਰਤ ਬਿਛੇਂਦਰੀਪਾਲ ਮਾਉਂਟ ਐਵਰੈਸਟ ਚੋਟੀ ਤੇ ਚੜੀ।2008 ਜਮੀਨ ਤੋਂ ਜਮੀਨ ਤੇ ਮਾਰ ਕਰਨ ਵਾਲੀ ਪਿਰਥਵੀ ਮਿਜ਼ਾਈਲ-2 ਦਾ ਭਾਰਤ ਨੇ ਸਫਲ ਤਜਰਬਾ ਕੀਤਾ। ਸ਼ੇਰਾਂ ਬਾਰੇ ਹੈਰਾਨੀਜਨਕ ਗੱਲਾਂ ਅਤੇ ਰੌਚਕ ਤੱਥ
ਸ਼ੇਰ ਇੱਕ ਬਿੱਲੀ ਪ੍ਰਜਾਤੀ ਦੇ ਸੱਭ ਤੋਂ ਵੱਡੇ ਜਾਨਵਰਾਂ ਵਿੱਚੋਂ ਹਨ।
ਜਿਸ ਨੂੰ ਜੰਗਲ ਦਾ ਰਾਜਾ ਵੀ ਕਿਹਾ ਜਾਂਦਾ ਹੈ ਸ਼ੇਰ ਕਿਸੇ ਸਮੇਂ ਪੂਰੇ ਅਫਰੀਕਾ , ਏਸ਼ੀਆ ਅਤੇ ਯੂਰਪ ਵਿੱਚ ਪਾਏ ਜਾਂਦੇ ਸਨ ਪਰ ਹੁਣ ਇਹ ਵਿਸ਼ਵ ਵਿੱਚ ਕੇਵਲ ਦੋ ਜਗ੍ਹਾ ਹੀ ਪਾਏ ਜਾਂਦੇ ਹਨ ਇਨ੍ਹਾਂ ਦੋ ਜਗ੍ਹਾ ਆਧਾਰ ਤੇ ਹੀ ਇਨ੍ਹਾਂ ਨੂੰ ਦੋ ਉਪ ਜਾਤੀਆਂ ਵਿੱਚ ਵੰਡਿਆ ਗਿਆ ਹੈ ਪਹਿਲਾ ਏਸ਼ੀਆਈ ਇਲਾਕੇ ਵਿੱਚ ਅਤੇ ਦੂਜਾ ਅਫ਼ਰੀਕੀ ਸ਼ੇਰ ਜੋ ਮੱਧ ਅਫਰੀਕਾ ਦੱਖਣੀ ਅਫਰੀਕਾ ਵਿੱਚ ਰਹਿੰਦੇ ਹਨ। ਭਾਰਤ ਵਿੱਚ ਗੁਜਰਾਤ ਦੇ ਗਿਰ ਜੰਗਲ ਵਿੱਚ ਵੀ ਰਹਿੰਦੇ ਹਨ ਇਹ ਦੋਵੇਂ ਪ੍ਰਜਾਤੀਆਂ ਦਿਸਦੀਆਂ ਤਾਂ ਇੱਕ ਸਮਾਨ ਹੀ ਹਨ ਪਰ ਆਕਾਰ ਨਿਵਾਸ ਅਤੇ ਆਹਾਰ ਦੇ ਮਾਮਲੇ ਵਿੱਚ ਇੱਕ ਦੂਜੇ ਤੋਂ ਬਿਲਕੁਲ ਅਲੱਗ ਹਨ।
ਅਫਰੀਕੀ ਸ਼ੇਰ ਦੀ ਲੰਬਾਈ ਸਾਢੇ ਚਾਰ ਫੁੱਟ ਤੋਂ ਲੈ ਕੇ ਛੇ ਫੁੱਟ ਤੱਕ ਹੁੰਦੀ ਹੈ ਇਸਦੀ ਪੂਛ ਦੀ ਲੰਬਾਈ 67 ਤੋਂ 100 ਸੈਂਟੀਮੀਟਰ ਤੱਕ ਹੁੰਦੀ ਹੈ। ਅਫਰੀਕੀ ਸ਼ੇਰਾਂ ਦਾ ਵਜ਼ਨ 120 ਤੋਂ 190 ਕਿਲੋਗਰਾਮ ਹੁੰਦਾ ਹੈ।
ਏਸ਼ੀਆਈ ਸ਼ੇਰ ,,, ਅਫਰੀਕੀ ਸ਼ੇਰਾ ਦੇ ਮੁਕਾਬਲੇ ਚ ਵੱਡੇ ਹੁੰਦੇ ਹਨ ਇਨਾਂ ਦਾ ਵਜ਼ਨ 120 ਤੋਂ 226 ਕਿਲੋਗਰਾਮ ਤੱਕ ਹੁੰਦਾ ਹੈ ਅਤੇ ਪੂਛ ਦੀ ਲੰਬਾਈ 60 ਤੋਂ 90 ਸੈਂਟੀਮੀਟਰ ਹੁੰਦੀ ਹੈ।
ਨਰ ਸ਼ੇਰ ਮਾਦਾ ਸ਼ੇਰ ਤੋਂ ਵੱਡੇ ਹੁੰਦੇ ਹਨ ਇਨਾ ਦੀ ਗਰਦਨ ਦੇ ਆਲੇ ਦੁਆਲੇ ਵਾਲਾਂ ਦਾ ਘੇਰਾ ਬਣਿਆ ਹੁੰਦਾ ਹੈ ਜੋ ਕਿ ਸ਼ੇਰਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ ਵਾਲਾਂ ਦਾ ਇਹ ਘੇਰਾ ਮਾਦਾ ਸ਼ੇਰ ਨੂੰ ਆਕਰਸ਼ਿਤ ਕਰਨ ਚ ਸਹਾਇਤਾ ਕਰਦਾ ਹੈ ਅਤੇ ਇਨ੍ਹਾਂ ਵਾਲਾਂ ਦੀ ਵਜਾ ਕਰਕੇ ਝਗੜੇ ਦੌਰਾਨ ਸੱਟ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ। ਨਿਵਾਸ ਸਥਾਨ ਅਫਰੀਕੀ ਸ਼ੇਰ ਅੰਗੋਲਾ ,ਬੋਸਤਵਾਨਾ ,ਮੋਜਾਬਿਕ ਤਜਾਨਿਆਂ, ਮੱਧ ਅਫ਼ਰੀਕੀ ਗਣਰਾਜ ,ਦੱਖਣੀ ਸੂਡਾਨ ,ਉਪ ਸਹਾਰਾ ਅਫਰੀਕਾ ਆਦਿ ਦੇ ਖੁੱਲੇ ਘਾਹ ਦੇ ਮੈਦਾਨਾਂ ਅਤੇ ਜੰਗਲਾਂ ਵਿੱਚ ਰਹਿੰਦੇ ਹਨ।
ਏਸ਼ੀਆਈ ਸ਼ੇਰ ਕੇਵਲ ਗੁਜਰਾਤ ਦੇ ਗਿਰ ਜੰਗਲ ਵਿਚ ਪਾਏ ਜਾਂਦੇ ਹਨ। ਇਹ ਜੰਗਲ 1412 ਵਰਗਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।
ਸ਼ੇਰਾਂ ਦਾ ਆਹਾਰ
ਅਫਰੀਕੀ ਸ਼ੇਰ ਵੱਡੇ ਜਾਨਵਰਾਂ ਨੂੰ ਖਾਂਦੇ ਹਨ ਜਿੰਨਾਂ ਵਿੱਚ ਹਿਰਨ ਜੈਬਰਾ ਅਤੇ ਹੋਰ ਜਾਨਵਰ ਸ਼ਾਮਿਲ ਹਨ।
ਏਸ਼ੀਆਈ ਸ਼ੇਰ ਬੱਕਰੀਆਂ ਮੱਝਾਂ ਗਾਵਾਂ ਹਿਰਨ ਜੈੰਬਰਾ ਅਤੇ ਹੋਰ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਸ਼ੇਰ ਜਿੰਨੇ ਵੀ ਸ਼ਿਕਾਰ ਕਰਦੇ ਹਨ ਉਨਾਂ ਵਿੱਚੋਂ 90 % ਮਾਦਾ ਸ਼ੇਰਾਂ ਦੁਆਰਾ ਕੀਤਾ ਜਾਂਦਾ ਹੈ।
ਸ਼ੇਰਾਂ ਦਾ ਵਿਹਾਰ
ਸ਼ੇਰ ਸਮੂਹਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿਸ ਨੂੰ ਪ੍ਰਾਈਡ੍ਰਸ ਵੀ ਕਿਹਾ ਜਾਂਦਾ ਹੈ,ਹਾਲਾਂਕਿ ਅਫਰੀਕੀ ਸ਼ੇਰਾਂ ਅਤੇ ਏਸ਼ੀਆਈ ਸ਼ੇਰਾਂ ਦੇ ਸਮੂਹ ਵਿੱਚ ਕਾਫੀ ਅੰਤਰ ਹੁੰਦਾ ਹੈ
ਨੈਸ਼ਨਲ ਜੀਉਗ੍ਰਾਫਿਕ ਦੇ ਅਨੁਸਾਰ ਅਫ਼ਰੀਕੀ ਸ਼ੇਰਾਂ ਦੇ ਸਮੂਹ ਵਿੱਚ ਤਿੰਨ ਨਰ ਅਤੇ ਕਈ ਮਾਦਾ ਸ਼ੇਰਾ ਤੋਂ ਇਲਾਵਾ ਇਨ੍ਹਾਂ ਦੇ ਬੱਚੇ ਵੀ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਕਈ ਵਾਰ 40 ਤੱਕ ਹੋ ਜਾਂਦੀ ਹੈ।
ਏਸ਼ੀਆਈ ਸ਼ੇਰਾਂ ਦੇ ਸਮੂਹ ਦੋ ਤਰਾਂ ਦੇ ਹੁੰਦੇ ਹਨ ਨਰ ਅਤੇ ਮਾਦਾ ਅਲੱਗ ਅਲੱਗ ਸਮੂਹਾਂ ਵਿੱਚ ਰਹਿੰਦੇ ਹਨ ਕੇਵਲ ਮੀਟਿੰਗ ਦੇ ਸਮੇਂ ਹੀ ਇਕੱਠੇ ਹੁੰਦੇ ਹਨ ਮਾਦਾ ਸ਼ੇਰ ਉਸੇ ਸਮੂਹ ਵਿੱਚ ਹੀ ਰਹਿੰਦੀ ਹੈ ਜਿਸ ਸਮੂਹ ਵਿੱਚ ਇਹ ਪੈਦਾ ਹੋਈ ਹੁੰਦੀ ਹੈ ਪਰ ਨਰ ਸ਼ੇਰ ਬੁੱਢੇ ਹੋਣ ਤੇ ਆਪਣਾ ਇਕ ਅਲੱਗ ਸਮੂਹ ਬਣਾ ਲੈਂਦੇ ਹਨ।
ਸੰਤਾਨ ਉਤਪੱਤੀ
ਸ਼ੇਰਨੀ ਦੀ ਗਰਭਅਵਸਥਾ ਚਾਰ ਮਹੀਨੇ ਦੀ ਹੁੰਦੀ ਹੈ ਸ਼ੇਰਨੀ ਆਪਣੇ ਬੱਚੇ ਨੂੰ ਇੱਕੱਲੇ ਵਿੱਚ ਹੀ ਜਨਮ ਦਿੰਦੀ ਹੈ ਜਨਮ ਸਮੇਂ ਬੱਚੇ ਦਾ ਭਾਰ 1½ ਕਿਲੋਗਰਾਮ ਹੀ ਹੁੰਦਾ ਹੈ ਜੋ ਪੂਰੀ ਤਰਾਂ ਆਪਣੀ ਮਾਂ ਤੇ ਨਿਰਭਰ ਹੁੰਦਾ ਹੈ ਪਹਿਲੇ ਛੇ ਹਫਤੇ ਬੱਚੇ ਨੂੰ ਦੂਜਿਆਂ ਦੀ ਨਜ਼ਰ ਤੋਂ ਬਚਾ ਕੇ ਰੱਖਦੀ ਹੈ।
ਜਨਮ ਦੇ ਛੇ ਹਫ਼ਤੇ ਤੋਂ ਬਾਅਦ ਸ਼ੇਰ ਦੇ ਬੱਚਿਆਂ ਦਾ ਧਿਆਨ ਸਾਰੇ ਸਮੂਹ ਵੱਲੋਂ ਰੱਖਿਆ ਜਾਂਦਾ ਹੈ ਜੇਕਰ ਕਿਤੇ ਮਾਂ ਆਪਣੇ ਬੱਚੇ ਤੋਂ ਦੂਰ ਵੀ ਹੋਣ ਤਾਂ ਸਮੂਹ ਦੀ ਦੂਜੀ ਸ਼ੇਰਨੀ ਬੱਚੇ ਦਾ ਧਿਆਨ ਰੱਖਦੀ ਹੈ।
ਸ਼ੇਰਾਂ ਦੀ ਘੱਟਦੀ ਸੰਖਿਆ
ਅਫਰੀਕੀ ਸ਼ੇਰਾਂ ਦੀ ਘਟਦੀ ਸੰਖਿਆ ਦੇ ਕਾਰਨ ਇਸ ਜਾਤੀ ਨੂੰ ਰੈੱਡ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ 100 ਸਾਲ ਪਹਿਲਾਂ ਅਫਰੀਕੀ ਸ਼ੇਰਾ ਦੀ ਗਿਣਤੀ ਦੋ ਲੱਖ ਸੀ ਪਰ ਹੁਣ ਘੱਟ ਕੇ ਵੀਹ ਹਜ਼ਾਰ ਹੀ ਰਹਿ ਗਈ ਹੈ
ਏਸ਼ੀਆਈ ਦੇਸ਼ ਵਿੱਚ 2010 ਵਿੱਚ ਸ਼ੇਰਾਂ ਦੀ ਸੰਖਿਆ 411 ਸੀ ਪਰ ਹੁਣ ਇਨ੍ਹਾਂ ਦੀ ਗਿਣਤੀ 523 ਤੱਕ ਪਹੁੰਚ ਗਈ ਹੈ। ਸ਼ੇਰ ਦੀ ਦਹਾੜ ਅੱਠ ਕਿਲੋਮੀਟਰ ਦੂਰ ਤੋਂ ਸੁਣੀ ਜਾ ਸਕਦੀ ਹੈ।
ਸ਼ੇਰ ਦਾ ਜੀਵਨਕਾਲ 10 ਤੋਂ 14 ਸਾਲ ਤੱਕ ਹੁੰਦਾ ਹੈ।
ਸ਼ੇਰਾਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਸਿੰਘ ਕਿਹਾ ਜਾਂਦਾ ਹੈ ।
ਸ਼ੇਰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੇ ਹਨ।
ਦੋ ਹਜ਼ਾਰ ਸਾਲ ਪਹਿਲਾਂ ਦੱਸ ਲੱਖ ਤੋਂ ਜਿਆਦਾ ਸ਼ੇਰ ਅਫਰੀਕਾ, ਯੂਰਪ, ਸੀਰੀਆ, ਇਸਰਾਈਲ, ਇਰਾਕ ,ਈਰਾਨ ਅਤੇ ਭਾਰਤ ਦੇ ਜੰਗਲਾਂ ਵਿੱਚ ਮਿਲਦੇ ਸੀ ਪਰ ਹੁਣ ਇਨ੍ਹਾਂ ਦੀ ਸੰਖਿਆ 22 ਹਜ਼ਾਰ ਹੀ ਰਹਿ ਗਈ ਹੈ।
ਅੱਠਾਂ ਵਿੱਚੋਂ ਕੇਵਲ ਇੱਕ ਹੀ ਨਰ ਸ਼ੇਰ ਹੀ ਜੁਆਨੀ ਤੱਕ ਪਹੁੰਚਦੇ ਹਨ ਇਨ੍ਹਾਂ ਸ਼ੇਰਾਂ ਦੇ ਘੱਟ ਉਮਰ ਵਿੱਚ ਮਰ ਜਾਣ ਦਾ ਮੁੱਖ ਕਾਰਨ ਇਨ੍ਹਾਂ ਦਾ ਆਪਣੇ ਝੁੰਡ ਵਿੱਚ ਕੱਢ ਦੇਣਾ ਹੁੰਦਾ ਹੈ। ਮੁਖਵਿੰਦਰ ਚੋਹਲਾ

Loading

Leave a Reply