ਅੱਜ ਦੇ ਦਿਨ : 10-11-1698 ਈਸਟ ਇੰਡੀਆ ਕੰਪਨੀ ਨੇ ਕਲਕੱਤੇ ਨੂੰ ਖਰੀਦਿਆ।1879 ਪੰਜਾਬੀ ਦਾ ਪਹਿਲਾ ਅਖਬਾਰ ਗੁਰਮੁੱਖੀ ਅਖਬਾਰ ਸ਼ੁਰੂ ਹੋਇਆ।1885 ਸੰਸਾਰ ਦੀ ਪਹਿਲੀ ਮੋਟਰਸਾਈਕਲ ਜਰਮਨੀ ਦੇ ਮਕੈਨੀਕਲ ਇੰਜੀਨੀਅਰ ਡਿਟਲਬ ਨੇ ਤਿਆਰ ਕੀਤੀ।1908 ਦੇਸ਼ ਭਗਤ ਕਨਾਈ ਲਾਲ ਦੱਤ ਨੂੰ ਮਨੀਪੁਰ ਜੇਲ ਵਿੱਚ ਫਾਂਸੀ।1919 ਪਹਿਲੀ ਵਾਰ ਕੌਮੀ ਕਿਤਾਬ ਹਫਤਾ ਮਨਾਇਆ ਗਿਆ।1955 ਮੁੱਖ ਮੰਤਰੀ ਭੀਮ ਸੈਨ ਸਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਲਈ ਮਾਫੀ ਮੰਗੀ।1989 ਪੂਰਬੀ ਤੇ ਪੱਛਮੀ ਜਰਮਨੀ ਵਿੱਚ ਬਣੀ ਬਰਲਿਨ ਦੀਵਾਰ ਢਾਹੀ ਗਈ।1990 ਪ੍ਰਧਾਨ ਮੰਤਰੀ ਦੇ ਆਹੁਦੇ ਦੀ ਚੰਦਰ ਸ਼ੇਖਰ ਨੇ ਸੰਹੁ ਚੁਕੀ।
ਸਰੋਗੇਸੀ ਵਿਗਿਆਨਕ ਤਕਨੀਕਾਂ ਨੇ ਅਸੰਭਵ ਨੂੰ ਸੰਭਵ ਬਣਾ ਦਿਤਾ ਹੈ।ਬਾਂਝ ਜੋੜਿਆਂ ਵਾਸਤੇ ਆਈ ਵੀ ਐਫ (In Vitro Fertilization) ਤਕਨੀਕ ਨਾਲ ਔਰਤ ਦੇ ਅੰਡਕੋਸ਼ ਅਤੇ ਮਰਦ ਦੇ ਸ਼ਕਰਾਣੂ ਤੋਂ ਪੈਦਾ ਹੋਇਆ ਭਰੂਣ ਕਿਸੇ ਹੋਰ ਔਰਤ ਦੀ ਕੁੱਖ ਵਿੱਚ ਰੱਖਿਆ ਜਾਂਦਾ ਹੈ, ਇਸਦਾ ਅਰਥ ਹੈ ਪਰਾਈ ਜਾਂ ਕਿਰਾਏ ਦੀ ਕੁੱਖ।ਜਦੋਂ ਕੋਈ ਔਰਤ ਕਿਸੇ ਹੋਰ ਜੋੜੇ ਦਾ (ਜੋ ਬਾਂਝ ਹੋਵੇ ਜਾਂ ਆਪਣੇ ਵਿੱਚੋਂ ਬੱਚਾ ਪੈਦਾ ਨਾ ਕਰਨਾ ਚਾਹੁੰਦਾ ਹੋਵੇ), ਬੱਚਾ ਪੈਦਾ ਕਰਨ ਲਈ ਆਪਣੀ ਕੁੱਖ ਨੂੰ ਕਿਰਾਏ ਤੇ ਦੇਣ ਨੂੰ ਤਿਆਰ ਹੋਵੇ।ਇਸ ਲਈ ਜੰਮਣ ਪੀੜਾਂ ਸਹਿਣ ਅਤੇ ਜਣੇਪੇ ਲਈ ਔਰਤ,ਉਸ ਦਾ ਪਤੀ ਤੇ ਪਰਿਵਾਰ ਰਜਾਮੰਦ ਤੇ ਤਿਆਰ ਹੋਣ ਤਾਂ ਇਸਨੂੰ ਸਰੋਗੇਸੀ ਕਿਹਾ ਜਾਂਦਾ ਹੈ।ਕੁੱਖ ਕਿਰਾਏ ਤੇ ਦੇਣ ਵਾਲੀ ਔਰਤ ਉਸ ਜੋੜੇ ਨਾਲ ਲਿਖਤੀ ਇਕਰਾਰਨਾਮਾ ਕਰਦੀ ਹੈ ਕਿ ਉਹ ਉਸ ਜੋੜੇ ਦਾ ਬੱਚਾ ਆਪਣੀ ਕੁੱਖ ਵਿੱਚ ਪਾਲੇਗੀ।ਰਵਾਇਤੀ ਸਰੋਗੇਸੀ-ਜੇਕਰ ਔਰਤ ਇਕੱਲੀ ਹੋਵੇ ਜਾਂ ਦੋ ਔਰਤਾਂ ਪਤੀ ਪਤਨੀ ਵਾਂਗ ਰਹਿੰਦੀਆਂ ਹੋਣ ਜਾਂ ਪਤੀ ਦੇ ਸ਼ਕਰਾਣੂ ਬਹੁਤ ਘੱਟ ਹੋਣ ਤੇ ਬੱਚੇ ਦੀ ਇੱਛਾ ਹੋਵੇ ਤਾਂ ਸੋਧ ਕੇ ਪਤੀ ਦੇ ਸ਼ਕਰਾਣੂ ਜਾਂ ਕਿਸੇ ਦੋਸਤ ਜਾਂ ਦਾਨੀ ਦੇ ਸ਼ਕਰਾਣੂ ਵਰਤੇ ਜਾਂਦੇ ਹਨ। ਅਜਿਹੀ ਹਾਲਤ ਵਿੱਚ ਔਰਤ ਦੇ ਪੇਟ ਵਿੱਚ ਆਪਣੇ ਹੀ ਬੱਚੇ ਦਾ ਭਰੂਣ ਹੁੰਦਾ ਹੈ ਜਿਸ ਦਾ ਬਾਪ ਉਸਦਾ ਪਤੀ ਜਾਂ ਹੋਰ ਹੁੰਦਾ ਹੈ।ਗੈਸਟੇਸ਼ਨਲ ਸਰੋਗੇਸੀ- ਕਿਸੇ ਜੋੜੇ ਜਾਂ ਅਲੱਗ ਅਲੱਗ ਵਿਅਕਤੀਆਂ ਦੇ ਸ਼ਕਰਾਣੂ /ਅੰਡੇ ਤੋਂ ਪੈਦਾ ਕੀਤਾ ਹੋਇਆ ਭਰੂਣ ਕਿਸੇ ਸਰੋਗੇਟ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਜਾਵੇ ਤਾਂ ਅਜਿਹੀ ਔਰਤ ਦੇ ਪਲ ਰਹੇ ਭਰੂਣ ਦਾ ਉਸ ਨਾਲ ਕੋਈ ਸਬੰਧ ਨਹੀਂ ਹੁੰਦਾ।ਮਾਂ ਜਣੇਪੇ ਤੋਂ ਬਾਅਦ ਬੱਚੇ ਨੂੰ ਪਾਲਣ ਲਈ ਉਸਦੇ ਜੈਵਿਕ ਮਾਂ ਬਾਪ ਨੂੰ ਸੌਂਪ ਦਿੰਦੀ ਹੈ।ਵਪਾਰਕ ਸਰੇਗੋਸੀ-ਕਿਸੇ ਹੋਰ ਜੋੜੇ ਦਾ ਭਰੂਣ ਪੇਟ ਅੰਦਰ ਰੱਖਣਾ ਤੇ ਜਣੇਪੇ ਤੋਂ ਬਾਅਦ ਡਾਕਟਰੀ ਖਰਚਿਆਂ ਤੋਂ ਇਲਾਵਾ ਕੁੱਖ ਦਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਐਲੂਟਰੂਸਟਿਕ ਸਰੋਗੇਸੀ- ਇਸ ਵਿੱਚ ਡਿਲਵਰੀ ਖਰਚੇ ਤੋਂ ਬਿਨਾਂ ਹੋਰ ਖਰਚਾ ਨਹੀਂ ਲਿਆ ਜਾਂਦਾ, ਇਹ ਰਿਸ਼ਤੇਦਾਰੀ ਜਿਵੇਂ ਭੈਣ, ਭਰਜਾਈ, ਦਰਾਣੀ, ਜਠਾਣੀ,ਧੀ ਜਾਂ ਗੂੜੇ ਰਿਸ਼ਤੇ ਨਾਲ ਸਬੰਧ ਹੁੰਦਾ ਹੈ।ਇਸ ਸਬੰਧੀ ਵੱਖ ਵੱਖ ਦੇਸ਼ਾਂ ਵਿਚ ਵੱਖ ਵੱਖ ਕਾਨੂੰਨ ਹਨ।ਅਸਟਰੇਲੀਆ ਵਿੱਚ ਵਪਾਰਕ ਸਰੇਗੋਸੀ ਤੇ ਪਾਬੰਦੀ ਹੈ।ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ 2005 ਵਿੱਚ ਅਸਸਿਟਡ ਰਿਪਰੋਡਕਟਿਵ ਤਕਨੀਕ ਬਿਲ ਵਿੱਚ ਸੁਝਾਅ ਦਿੱਤੇ ਸਨ।ਸਰੋਗੇਸੀ ਵਿਧੀ ਵਿੱਚ ਬੱਚੇ ਦੀ ਸੈਕਸ ਵਿਧੀ (ਮੁੰਡਾ-ਕੁੜੀ) ਦੀ ਚੋਣ ਦਾ ਹੱਕ ਨਹੀਂ।ਗਰਭਪਾਤ ਸਿਰਫ ਮੈਡੀਕਲ ਟਰਮੀਨੇਸ਼ਨ ਆਫ ਪਰੈਂਗਨੈਸੀ 1971 ਅਧੀਨ ਹੋ ਸਕਦਾ ਹੈ।ਬੱਚਾ ਹਾਸਲ ਕਰਨ ਵਾਸਤੇ ਦੂਜੇ ਦੇਸ਼ ਜਾਣ ਨੂੰ ਫਰਟਿਲਟੀ ਟੂਰਜ਼ਿਮ ਕਹਿਆ ਜਾਂਦਾ ਹੈ।ਬੱਚਾ ਹਾਸਲ ਕਰਨ ਲਈ ਕੁਝ ਸਾਲ ਪਹਿਲਾਂ 20,000 ਤੋਂ 25,000 ਬਾਂਝ ਜੋੜੇ ਤਕਨੀਕੀ ਸੇਵਾਵਾਂ ਵਾਸਤੇ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ।ਸੰਸਾਰ ਵਿੱਚ ਇਜਰਾਈਲ ਅਜਿਹਾ ਦੇਸ਼ ਹੈ ਜਿਥੇ ਸਭ ਤੋਂ ਵੱਧ ਕੇਂਦਰ ਹਨ।ਕਿਰਾਏ ਦੀ ਕੁੱਖ ਲਈ ਭਾਰਤ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਗਰੀਬ ਮਹਿਲਾਵਾਂ ਦੇ ਸੋਸ਼ਣ ਦਾ ਜਰੀਆ ਅਤੇ ਅਮੀਰਾਂ ਦਾ ਸ਼ੌਂਕ ਬਣਦੇ ਜਾ ਰਹੇ ਕਿਰਾਏ ਦੀ ਕੁੱਖ ਦੇ ਵਪਾਰ ਤੇ ਸਖਤ ਰਵਈਆ ਅਪਨਾਉਂਦੇ ਹੋਏ ਸਰੋਗੇਸੀ ਰੈਗੂਲੇਸ਼ਨ ਬਿੱਲ 2016 ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਬਿੱਲ ਅਨੁਸਾਰ ਵਿਦੇਸ਼ੀ ਅਤੇ ਅਣਵਿਆਹੇ ਵਿਅਕਤੀ ਕਿਰਾਏ ਦੀ ਕੁੱਖ ਦੁਆਰਾ ਮਾਤਾ-ਪਿਤਾ ਨਹੀਂ ਬਣ ਸਕਣਗੇ।ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਭਾਰਤ ਵਿੱਚ ਅਮੀਰਾਂ ਦਾ ਸ਼ੌਂਕ ਬਣ ਗਿਆ ਇਹ ਵਪਾਰ ਖ਼ੂਬ ਧੜੱਲੇ ਨਾਲ ਚੱਲ ਰਿਹਾ ਹੈ।ਦੇਸ਼ ਵਿੱਚ ਇਸ ਸਮੇਂ 200 ਦੇ ਕਰੀਬ ਕਲੀਨਿਕ ਇਸ ਧੰਦੇ ਵਿੱਚ ਲੱਗੇ ਹੋਏ ਹਨ।ਇਨ੍ਹਾਂ ਦੁਆਰਾ ਗਰੀਬ ਔਰਤਾਂ ਦੀ ਕੁੱਖ ਧੰਨ ਦਾ ਲਾਲਚ ਦੇ ਕੇ ਖਰੀਦੀ ਜਾਂਦੀ ਹੈ।ਸਰੋਗੇਸੀ ਰੈਗੂਲੇਸ਼ਨ ਬਿੱਲ ਦੀਆਂ ਮੁੱਖ ਸ਼ਰਤਾਂ 1-ਸਿਰਫ਼ ਭਾਰਤੀ ਹੀ ਸਰੋਗੇਸੀ ਦੀ ਸਹੂਲਤ ਪ੍ਰਾਪਤ ਕਰ ਸਕਣਗੇ।
2- ਅਣਵਿਆਹੇ,ਸਮਲਿੰਗੀ, ਲਿਵ-ਇਨ ਅਤੇ ਸਿੰਗਲ ਪੇਰੇਂਟਸ ਨੂੰ ਇਹ ਸਹੂਲਤ ਨਹੀਂ ਮਿਲੇਗੀ।
3- ਵਿਆਹ ਦੇ ਪੰਜ ਸਾਲ ਬਾਅਦ ਹੀ ਸਰੋਗੇਸੀ ਦੀ ਮੱਦਦ ਲਈ ਜਾ ਸਕੇਗੀ।4-ਪਹਿਲਾਂ ਇੱਕ ਬੱਚਾ ਹੋਣ ਤੇ ਇਹ ਸਹੂਲਤ ਨਹੀਂ ਮਿਲੇਗੀ।
5-ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਦਸ ਲੱਖ ਰੁਪੈ ਦਾ ਜੁਰਮਾਨਾ ਜਾਂ 10 ਸਾਲ ਤੱਕ ਦੀ ਸਜ਼ਾ ਸੰਭਵ।
6-ਸਰੋਗੇਸੀ ਦੁਆਰਾ ਬੱਚੇ ਪ੍ਰਾਪਤ ਕਰਨ ਦਾ ਹੱਕ ਭਾਰਤੀ ਨਾਗਰਿਕਾਂ ਦੇ ਲਈ ਸਿਰਫ਼ ਕਰੀਬੀ ਰਿਸ਼ਤੇਦਾਰਾਂ ਤੱਕ ਹੀ ਸੀਮਿਤ ਰਹੇਗਾ।
7-ਬੱਚੇ ਨੂੰ ਜਨਮ ਦੇਣ ਵਿੱਚ ਅਸਮਰਥ ਪੇਰੇਂਟਸ ਨੂੰ ਮੈਡੀਕਲ ਸਰਟੀਫਿਕੇਟ ਦੇਣਾ ਹੋਵੇਗਾ।ਸਰੋਗੇਟ ਮਾਂ ਬਣਨ ਲਈ ਉਸਦਾ ਵਿਆਹੀ ਹੋਣਾ ਜਰੂਰੀ ਹੋਵੇਗਾ,ਅਤੇ ਵਿਆਹ ਦੇ ਪੰਜ ਸਾਲ ਬਾਅਦ ਹੀ ੳਹ ਸਰੋਗੇਟ ਮਦਰ ਬਣ ਸਕੇਗੀ।ਮਾਤਾ ਦੀਉਮਰ 23 ਤੋਂ 50 ਸਾਲ ਤੇ ਪਿਤਾ ਦੀ ਉਮਰ 26 ਤੋਂ 55 ਸਾਲ ਰੱਖੀ ਗਈ ਹੈ ਤਾਂ ਜੋ ਬੱਚੇ ਦੀ ਪਰਵਰਿਸ਼ ਸਹੀ ਢੰਗ ਨਾਲ ਹੋ ਸਕੇ।ਆਸਟਰੇਲੀਆ ਭਾਰਤ ਨੂੰ ਪਹਿਲ ਦਿੰਦਾ ਹੈ ਇਥੇ 2009 ਵਿੱਚ 46, 2010-86, 2011-179 ਨਵੰਬਰ 2012 ਤਕ ਉਸ ਸਾਲ 200 ਬੱਚੇ ਪੈਦਾ ਹੋਏ।ਉਸ ਸਮੇਂ ਖਰਚਾ ਪ੍ਰਤੀ ਬੱਚਾ 42 ਲਖ 87 ਹਜ਼ਾਰ ਰੁਪੈ ਸੀ।ਹਰ ਸ਼ਹਿਰ ਆਈ ਵੀ ਐਫ ਸੈਂਟਰ ਖੁਲਦੇ ਜਾ ਰਹੇ ਹਨ ਕਿਉਂਕਿ ਪੰਜਾਬੀ ਨਿਪੁੰਸਕ ਬਣਦੇ ਜਾ ਰਹੇ ਹਨ,ਪੰਜਾਬੀਆਂ ਦੇ ਸਪਰਮ 60 ਲੱਖ ਤੋਂ ਘੱਟ ਕੇ 15 ਲੱਖ ਰਹਿ ਗਏ ਹਨ ਜਿਸ ਦਾ ਕਾਰਨ ਨਸ਼ੇ, ਜ਼ਹਿਰੀਲੀਆਂ ਦਵਾਈਆਂ ਦੀ ਖੁਰਾਕ ਵਿੱਚ ਵਰਤੋਂ,ਮਿਲਾਵਟ ਆਦਿ ਹਨ।
ਮੁਖਵਿੰਦਰ ਚੋਹਲਾ ਮਰਹੂਮ
ਚਲੰਤ ਜਸਪਾਲ ਬਾਸਰਕੇ
![]()
