ਅੱਜ ਦੇ ਦਿਨ :7-6-1775 ਅਮਰੀਕਾ ਨੇ ਆਪਣਾ ਪੁਰਾਣਾ ਨਾਂ ਯੂਨਾਈਟਡ ਕਲੋਨੀ ਤੋਂ ਬਦਲ ਕੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਰੱਖਿਆ।1929 ਸੰਸਾਰ ਦੇ ਸਭ ਤੋਂ ਛੋਟਾ ਦੇਸ਼ ਵੈਟੀਕਨ ਨੂੰ ਅਜ਼ਾਦੀ ਮਿਲੀ।1938 ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਅਮਰੀਕਾ ਤੋਂ ਆ ਕੇ ਪ੍ਰੀਤ ਨਗਰ ਵਸਾਇਆ।1979 ਭਾਰਤ ਨੇ ਦੂਜਾ ਉਪ ਗ੍ਰਹਿ ਭਾਸਕਰ -1 ਛੱਡਿਆ।1984 ਦਰਬਾਰ ਸਾਹਿਬ ਤੇ ਹਮਲੇ ਮਗਰੋਂ ਸਿੱਖ ਰੈਜਮੈਂਟਾਂ ਬਗਾਵਤ ਕਰਕੇ ਅੰਮ੍ਰਿਤਸਰ ਵੱਲ ਰਵਾਨਾ।1914 ਪ੍ਰਸਿੱਧ ਲੇਖਕ ਖਵਾਜਾ ਅਹਿਮਦ ਅਬਾਸ ਦਾ ਜਨਮ।
ਖਵਾਜਾ ਅਹਿਮਦ ਅਬਾਸ :ਪ੍ਰਸਿੱਧ ਪੱਤਰਕਾਰ, ਫਿਲਮ ਨਿਰਦੇਸ਼ਕ ਤੇ ਲੇਖਕ ਦਾ ਜਨਮ ਹਰਿਆਣਾ ਦੇ ਸ਼ਹਿਰ ਪਾਣੀਪਤ ਵਿਖੇ 7 ਜੂਨ 1914 ਨੂੰ ਹੋਇਆ।ਉਸਦੇ ਪਿਤਾ ਕਵੀ ਖਵਾਜਾ ਅਲਤਾਫ ਹੁਸੈਨ ਹਾਲੀ ਮਿਰਜਾ ਗਾਲਿਬ ਦੇ ਵਿਦਿਆਰਥੀ ਰਹੇ ਸਨ।ਉਸਦੇ ਦਾਦਾ ਖਵਾਜਾ ਗਰਾਮ ਅਬਾਸ 1857 ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਸਨ।ਮੁੱਢਲੀ ਵਿੱਦਿਆ ਤੋਂ ਬਾਅਦ 1935 ਵਿੱਚ ਅਲੀਗੜ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ।ਉਨਾਂ ਦਿੱਲੀ ਦੇ ‘ਨੈਸ਼ਨਲ ਕਾਲ’ ਰਾਂਹੀ ਪੱਤਰਕਾਰੀ ਸ਼ੁਰੂ ਕੀਤੀ।ਇਸੇ ਸਾਲ ‘ਬੰਬੇ ਕਰਾਨੀਕਲ’ ਵਿੱਚ ਉਸਦਾ ਕਾਲਮ ‘ਦਾ ਲਾਸਟ ਪੇਜ’ ਸ਼ੁਰੂ ਹੋਇਆ ਜੋ ਪੱਤਰਕਾਰੀ ਵਿੱਚ ਸਭ ਤੋਂ ਲੰਮਾ ਮੰਨਿਆ ਜਾਂਦਾ ਹੈ, ਇਹ ਉਸਦੇ ਦਿਹਾਂਤ ਤਕ ਵੀਕਲੀ ‘ਬਲਿਟਜ’ ਵਿੱਚ ਲਗਾਤਾਰ 1987 ਤੱਕ (52 ਸਾਲ) ਚਲਦਾ ਰਿਹਾ।ਉਨਾਂ ਛੇ ਦਰਜਨ ਕਿਤਾਬਾਂ ਅੰਗਰੇਜੀ,ਹਿੰਦੀ ਤੇ ਉੜਦੂ ਵਿੱਚ ਲਿਖੀਆਂ।ਉਸ ਦੀਆਂ ਕਈ ਰਚਨਾਵਾਂ ਰੂਸੀ ਜਰਮਨੀ,ਫਰਾਂਸੀਸੀ,ਇਤਾਲਵੀ, ਅਰਬੀ ਵਿੱਚ ਅਨੁਵਾਦ ਹੋਈਆਂ।ਉਸਨੇ ਦੇਸ਼ ਤੇ ਵਿਦੇਸਾਂ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਰੂਜਵੇਲਟ,ਰੂਸ ਦੇ ਖਰੁਸ਼ਚੇਵ,ਚੀਨ ਦੇ ਕਾ ਮਾਉ ਜੇ ਤੁੰਗ,ਚਾਰਲੀ ਚੈਂਪੀਅਨ,ਯੂਰੀ ਗਾਗਰਿਨ ਆਦਿ ਨਾਲ ਮੁਲਾਕਾਤ ਕੀਤੀ।ਸੰਪਰਦਾਇਕ ਹਿੰਸਾ ਤੇ ਉਸਦਾ ਨਾਵਲ ‘ਇਨਕਲਾਬ’ ਬਹੁਤ ਪ੍ਰਸਿੱਧ ਹੋਇਆ।45 ਫਿਲਮਾਂ ਲਈ ਨਿਰਦੇਸ਼ਕ,ਸੰਵਾਦ ਲੇਖਕ ਤੇ ਸਕਰੀਨ ਪਲੇਅ ਵੱਜੋਂ ਕੰਮ ਕੀਤਾ।ਅਨੇਕਾਂ ਫਿਲਮਾਂ ਨੂੰ ਇਨਾਮ ਤੇ ਸਰਟੀਫਿਕੇਟ ਮਿਲੇ।ਉਸ ਦੀਆਂ ਪ੍ਰਸਿੱਧ ਫਿਲਮਾਂ ਪ੍ਰਦੇਸੀ,ਸਾਤ ਹਿੰਦੋਸਤਾਨੀ,ਦੋ ਬੂੰਦ ਪਾਣੀ ਤੇ ਨਕਸਲਬਾੜੀ ਹਨ।ਉਸਨੂੰ ਸਾਹਿਤਕ,ਉੜਦੂ ਅਕਾਦਮੀ,ਗਾਲਿਬ ਪੁਰਸਕਾਰ, ਸੋਵੀਅਤ ਲੈਂਡ ਪੁਰਸਕਾਰ,ਪਦਮ ਸ਼੍ਰੀ ਆਦਿ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਉਨਾਂ ਦਾ ਪਹਿਲੀ ਜੂਨ 1987 ਨੂੰ ਮੁੰਬਈ ਵਿਖੇ ਦਿਹਾਂਤ ਹੋ ਗਿਆ। ਸਿਹਤ ਸੇਵਾਵਾਂ ਕਿਸੇ ਵੀ ਵਿਅਕਤੀ ਨੂੰ ਸਸਤੀਆਂ ਸਿਹਤ ਸਹੂਲਤਾਂ ਮਿਲਣੀਆਂ ਉਸਦਾ ਮੁੱਢਲਾ ਹੱਕ ਹੈ।ਸਰਕਾਰ ਲਈ ਲਾਜ਼ਮੀ ਹੈ ਕਿ ਉਹ ਸਿਹਤ ਦਾ ਬੁਨਿਆਦੀ ਢਾਂਚਾ ਉਸਾਰੇ ਤੇ ਲੋਕਾਂ ਦੀ ਇਨਾਂ ਸਿਹਤ ਕੇਂਦਰਾਂ ਤੱਕ ਪਹੁੰਚ ਯਕੀਨੀ ਬਣਾਵੇ।ਇਹ ਤਾਂ ਹੀ ਹੋ ਸਕਦਾ ਜੇ ਸਰਕਾਰ ਸਿਹਤ ਸਿਹਤ ਸੇਵਾਵਾਂ ਆਪਣੇ ਅਧੀਨ ਲਵੇ ਨਾ ਕਿ ਨਿਜੀ ਕੰਪਨੀਆਂ ਨੂੰ ਦੇਵੇ।ਨਿਜੀ ਕੰਪਨੀ ਕਿਸੇ ਵੀ ਖੇਤਰ ਵਿੱਚ ਨਿਵੇਸ਼ ਤਾਂ ਹੀ ਕਰਦੀ ਹੈ ਜੇ ਉਸਨੂੰ ਮੁਨਾਫਾ ਮਿਲੇ।ਭਾਰਤ ਵਿਚ 8000 ਬੱਚੇ ਰੋਜ਼ਾਨਾ ਦਵਾਈ ਦੇ ਇਲਾਜ ਤੋਂ ਬਿਨਾ ਮਰਦੇ ਹਨ।ਮੋਦੀ ਸਰਕਾਰ ਨੇ ਸਿਹਤ ਸੇਵਾਵਾਂ ਤੇ ਘਰੇਲੂ ਪੈਦਾਵਾਰ ਦਾ 1% ਹੀ ਸਿਹਤ ਸਹੂਲਤਾਂ ਲਈ ਖਰਚਿਆ ਹੈ ਜਦ ਕਿ ਇੰਗਲੈਂਡ ਵਿਚ 8% ਤੇ ਹਰ ਵਿਕਸਤ ਦੇਸ਼ਾਂ ਵਿੱਚ 7-8% ਖਰਚ ਕਰਦੇ ਹਨ।ਸਿਹਤ ਖੇਤਰ ਵਿੱਚ ਭਾਰਤ 195 ਦੇਸ਼ਾਂ ਵਿੱਚੋਂ ਬਾਹਰ ਪੱਛੜਿਆ ਹੋਇਆ ਹੈ।ਪਿਛਲੇ ਕੁ ਪ੍ਰਧਾਨ ਮੰਤਰੀ ਮੋਦੀ ਨੇ ਇਕ ਚੈਰੀਟੇਬਲ ਹਸਪਤਾਲ ਦਾ ਨੀਂਹ ਰੱਖਦਿਆਂ ਕਿਹਾ ਕਿ ਸਰਕਾਰ ਡਾਕਟਰਾਂ ਦੀ ਬਰਾਂਡਡ ਦਵਾਈਆਂ ਲਿਖਣ ਦੀ ਆਦਤ ਨੂੰ ਦਰੁਸਤ ਕਰਨ ਲਈ ਕਾਨੂੰਨ ਬਣਾਇਆ ਜਾ ਰਿਹਾ ਹੈ।ਬਿਆਨ ਪਿਛੋਂ ਭਾਰਤੀ ਮੈਡੀਕਲ ਕੌਂਸਲ ਤੇ ਸਿਹਤ ਵਿਭਾਗ ਪੰਜਾਬ ਦੇ ਸਮੂਹ ਡਾਕਟਰਾਂ ਨੂੰ ਸਿਰਫ ਜੈਨੇਰਿਕ ਨਾਮ ਲਿਖਣ ਦੇ ਆਦੇਸ਼ ਦਿੱਤੇ ਹਨ।ਬਰਾਂਡਡ ਦਵਾਈਆਂ ਉਤੇ ਪ੍ਰਚੂਨ ਮਾਰਜਿਨ 25%-30% ਹੈ ਅਤੇ ਬਰਾਂਡਡ ਜੈਨਰਿਕ ਦਵਾਈਆਂ ਤੇ ਇਹ ਮਾਰਜਿਨ 201%-1016% ਹੈ।ਬਰਾਂਡਿਡ ਦਵਾਈ : ਜਦ ਕੋਈ ਦਵਾ ਕੰਪਨੀ ਖੋਜ ਕੇ ਉਸਨੂੰ ਬਣਾਉਣ ਤੇ ਵੇਚਣ ਦਾ ਅਧਿਕਾਰ ਰੱਖ ਕੇ ਰਸਾਇਣਕ ਨਾਮ ਤੋਂ ਇਲਾਵਾ ਇਕ ਅਲੱਗ ਨਾਂ ਤੇ ਵੇਚਦੀ ਹੈ।ਬਰਾਂਡਡ ਜੈਨਰਿਕ ਦਵਾਈ : ਜਦੋਂ ਖਾਸ ਦਵਾਈ ਬਣਾਉਣ ਦਾ ਹੱਕ ਕਿਸੇ ਕੰਪਨੀ ਕੋਲੋਂ ਸਮੇਂ ਨਾਲ ਖਤਮ ਹੋ ਜਾਂਦਾ ਹੈ ਤਾਂ ਇਹ ਦਵਾਈ ਬਣਾਉਣ ਦਾ ਹੱਕ ਹੋਰਨਾਂ ਕੰਪਨੀਆਂ ਨੂੰ ਹਾਸਲ ਹੋ ਜਾਂਦਾ ਹੈ ਉਹ ਰਸਾਇਣਕ ਨਾਮ ਤੋਂ ਇਲਾਵਾ ਖਾਸ ਨਾਮ ਤੇ ਵੇਚਦੀਆਂ ਹਨ।ਜੈਨਰਿਕ ਦਵਾਈਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ 2008 ਵਿੱਚ ਕੇਂਦਰ ਸਰਕਾਰ ਨੇ ਜਨ ਔਸ਼ਧੀ ਨਾਮ ਹੇਠ ਸਸਤੀਆਂ ਦਵਾਈਆਂ ਦੇਣ ਲਈ ਸਟੋਰ ਖੋਲੇ ਸਨ ਇਨਾਂ ਵਿੱਚੋਂ ਘੱਟ ਹੀ ਚਲਦੇ ਸਨ ਤੇ ਦਵਾਈਆਂ ਦਾ ਸਟਾਕ ਖਤਮ ਹੋਇਆ ਰਹਿੰਦਾ।ਦੇਸ਼ ਵਿੱਚ ਅੱਠ ਲੱਖ ਪ੍ਰਚੂਨ ਦਵਾ ਕੇਂਦਰ ਤੇ ਦਸ ਹਜਾਰ ਜਨ ਔਸ਼ਧੀ ਸਟੋਰ ਹਨ। ਯੋਜਨਾ ਅਯੋਗ ਦੀ ਰਿਪੋਰਟ ਮੁਤਾਬਿਕ 3 ਕਰੌੜ 90 ਲੱਖ ਲੋਕ ਹਰ ਸਾਲ ਮਹਿੰਗੇ ਇਲਾਜ ਕਰਾ ਕੇ ਗਰੀਬੀ ਰੇਖਾ ਤੋਂ ਹੇਠਾਂ ਜੀਅ ਰਹੇ ਹਨ।ਮਰੀਜ ਦੇ ਇਲਾਜ ਦਾ ਕੁਲ ਖਰਚਾ 70% ਦਵਾਈਆਂ ਦੇ ਖਰਚ ਉਪਰ ਹੁੰਦਾ ਹੈ।ਪੇਂਡੂ ਖੇਤਰਾਂ ਵਿੱਚ 47% ਤੇ ਸ਼ਹਿਰੀ ਖੇਤਰਾਂ ਵਿੱਚ ਲੋਕ ਆਪਣਾ ਇਲਾਜ ਕਰਜਾ ਚੁੱਕ ਕੇ ਜਾਂ ਘਰ ਦੀ ਜਾਇਦਾਦ ਵੇਚਣ ਕੇ ਕਰਵਾਉਦੇ ਹਨ।30% ਲੋਕ ਗਰੀਬੀ ਕਾਰਨ ਇਲਾਜ ਨਹੀਂ ਕਰਾਉਦੇ।ਆਨੇ ਬਹਾਨੇ ਸਰਕਾਰੀ ਦਵਾ ਫੈਕਟਰੀਆਂ ਬੰਦ ਕਰਵਾਈਆਂ ਜਾ ਰਹੀਆਂ ਹਨ ਤੇ ਨਿਜੀ ਖੇਤਰ ਦੀਆਂ 10,500 ਦਵਾ ਕੰਪਨੀਆਂ ਹਨ।ਭਾਰਤ ਵਿੱਚ 900 ਦਵਾਈਆਂ ਬਣਦੀਆਂ ਹਨ।ਭਾਰਤ 200 ਦੇਸ਼ਾਂ ਨੂੰ 62,000 ਨਾਵਾਂ ਨਾਲ ਬਰਾਮਦ ਕਰਦਾ ਹੈ।ਏਡਜ ਦੀਆਂ 80% ਦਵਾਈਆਂ ਭਾਰਤ ਵਿੱਚ ਤਿਆਰ ਹੋ ਕੇ ਜਾਂਦੀਆਂ ਹਨ।ਜਿੰਨਾ ਚਿਰ ਮੁਨਾਫੇ ਅਧਾਰਿਤ ਸਰਮਾਏਦਾਰੀ ਦਾ ਖਾਤਮਾ ਨਹੀਂ ਹੁੰਦਾ ਉਦੋਂ ਤਕ ਕੋਈ ਵੀ ਸਰਕਾਰ ਆਮ ਲੋਕਾਂ ਦੇ ਹਿੱਤ ਵਿਚ ਫੈਸਲਾ ਨਹੀਂ ਲੈ ਸਕਦੀ ਤੇ ਨਾ ਹੀ ਸਾਨੂੰ ਝੂਠੀ ਆਸ ਰੱਖਣੀ ਚਾਹੀਦੀ ਹੈ। ਮੁਖਵਿੰਦਰ ਚੋਹਲਾ
![]()
