
ਅੱਜ ਦੇ ਦਿਨ : 24-11-1859 ਬਿਰਟਿਸ਼ ਵਿਗਿਆਨੀ ਚਾਰਲਸ ਡਾਰਵਿਨ ਨੇ ਜੀਵ ਵਿਕਾਸ ਦਾ ਸਿਧਾਂਤ ਪੇਸ਼ ਕੀਤਾ।1954 ਗਦਰ ਲਹਿਰ ਦੇ 23ਵੇਂ ਰਸਾਲੇ ਦੇ ਸੁੱਚਾ ਸਿੰਘ ਘੋੜਸਵਾਰ ਚੋਹਲਾ ਸਾਹਿਬ ਦਾ ਦਿਹਾਂਤ।1961ਨੂੰ ਦੇਸ਼ ਦੀ ਉੱਘੀ ਲੇਖਿਕਾ ਤੇ ਸਮਾਜ ਸੇਵੀ ਅਰੁੰਧਤੀ ਰਾਏ ਦਾ ਜਨਮ।1963 ਅਮਰੀਕੀ ਰਾਸ਼ਟਰਪਤੀ ਕਨੈਡੀ ਦੇ ਹਤਿਆਰੇ ਦੀ ਹੱਤਿਆ।1966 ਦੇਸ਼ ਦੀ ਪਹਿਲੀ ਔਰਤ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ।1969 ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਥਾਪਨਾ।
ਗਦਰੀ ਦੇਸ਼ ਭਗਤ ਸੁੱਚਾ ਸਿੰਘ ਜੀ ਦਾ ਜਨਮ 1880 ਨੂੰ ਮਾਤਾ ਇੰਦਰ ਕੌਰ ਤੇ ਪਿਤਾ ਗੁਰਦਿੱਤ ਸਿੰਘ ਦੇ ਘਰ ਪਿੰਡ ਚੋਹਲਾ ਸਾਹਿਬ, ਤਰਨ ਤਾਰਨ ਵਿਖੇ ਹੋਇਆ।ਉਹ ਫੌਜ ਦੇ 23 ਵੇਂ ਰਸਾਲੇ ਵਿੱਚ ਘੋੜ ਸਵਾਰ ਸਿਪਾਹੀ ਭਰਤੀ ਹੋ ਗਏ।ਸੰਸਾਰ ਦੀ ਦੂਜੀ ਜੰਗ ਵਿੱਚ ਅੰਗਰੇਜ਼ਾਂ ਨੂੰ ਰੁਝੇ ਵੇਖ ਕੇ ਗਦਰ ਪਾਰਟੀ ਵਲੋਂ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਹਕੂਮਤ ਵਿਰੁੱਧ ਸੰਘਰਸ ਦਾ ਬਿਗਲ ਵਜਾ ਦਿੱਤਾ ਗਿਆ।ਅਕਤੂਬਰ 1914 ਨੂੰ ਸੁੱਚਾ ਸਿੰਘ ਦਾ ਪਿੰਡ ਛੁੱਟੀ ਆਉਣ ਸਮੇਂ ਗਦਰੀਆਂ ਨਾਲ ਸੰਪਰਕ ਹੋਇਆ।23 ਨੰ ਰਸਾਲੇ ਵਿੱਚ ਬਗਾਵਤ ਕਰਾਉਣ ਤੇ ਹਥਿਆਰ ਹਾਸਲ ਕਰਨ ਵਾਸਤੇ ਹਮਲਾ ਕਰਨ ਦਾ ਫੈਸਲਾ ਹੋਇਆ। 23 ਨਵੰਬਰ 1914 ਨੂੰ ਸੁੱਚਾ ਸਿੰਘ ਤਿੰਨ ਸਾਥੀਆਂ ਸਮੇਤ ਹਥਿਆਰਾਂ ਸਮੇਤ ਝਾੜ ਸਾਹਿਬ (ਨੇੜੇ ਸੁਰ ਸਿੰਘ) ਦੇ ਗੁਰਦੁਆਰੇ ਪਹੁੰਚੇ।ਉਥੇ ਅਮਰੀਕਾ ਤੋਂ ਆਇਆ ਕੋਈ ਵੀ ਗਦਰੀ ਨਾ ਮਿਲਿਆ। ਤਰਨ ਤਾਰਨ ਤੇ ਸਰਹਾਲੀ ਥਾਣਿਆਂ ਤੇ ਹਮਲਾ ਕਰਕੇ ਹਥਿਆਰ ਲੁੱਟਣ ਦੀ ਸਕੀਮ ਸਿਰੇ ਨਾ ਚੜੀ।ਇਕ ਦਸੰਬਰ 1914 ਨੂੰ ਪੁਲਿਸ ਨੇ ਡੋਗਰੇ ਤੇ ਪਠਾਣਾਂ ਦੇ ਘੋੜ ਸਵਾਰਾਂ ਦੀ ਮਦਦ ਨਾਲ ਉਨਾਂ ਨੂੰ ਝਾੜ ਸਾਹਿਬ ਇਲਾਕੇ ਵਿਚੋਂ ਗਿਰਫਤਾਰ ਕਰਕੇ ਲਾਹੌਰ ਜੇਲ ਫਿਰ ਮੁਲਤਾਨ ਤੇ ਬਾਅਦ ਵਿੱਚ ਹਜ਼ਾਰੀਬਾਗ ਬਿਹਾਰ ਭੇਜ ਦਿਤਾ।ਉਥੇ ਭਾਈ ਰਣਧੀਰ ਸਿੰਘ ਨਾਰੰਗਵਾਲ ਸਮੇਤ 45 ਪੰਜਾਬੀ ਰਾਜਸੀ ਕੈਦੀ ਪਹਿਲਾਂ ਹੀ ਸਨ।ਮਾਰਚ 1918 ਦੀ ਇਕ ਰਾਤ ਨੂੰ ਸੁੱਚਾ ਸਿੰਘ ਕੁੱਝ ਸਾਥੀਆਂ ਨਾਲ ਜੇਲ ਦੀ ਛੱਤ ਪਾੜ ਕੇ ਫਰਾਰ ਹੋ ਗਏ ਉਨਾਂ ‘ਚੋਂ ਕੁਝ ਫੜੇ ਗਏ।26/11/1937 ਤਕ ਮਾਲਵੇ ਇਲਾਕੇ ਵਿਚ ਰੂਪੋਸ਼ ਰਹੇ।ਫਿਰ ਆਪ ਪੁਲਿਸ ਅੱਗੇ ਪੇਸ਼ ਹੋ ਗਏ ਪਰ ਪੁਲਿਸ ਅਫਸਰ ਨਰਿੰਦਰ ਸਿੰਘ ਨੇ ਇਨਾਂ ਤੇ ਰੱਖੇ ਇਨਾਮ ਦੇ ਲਾਲਚ ਵਿੱਚ ਖੁਦ ‘ਗਿਰਫਤਾਰ ਕਰਨ’ ਦੀ ਰਿਪੋਰਟ ਦੇ ਦਿਤੀ ਜਿਸ ਤੇ ਪਹਿਲੀ ਸਜ਼ਾ ਬਹਾਲ ਹੋ ਗਈ। ਫਿਰ ਹਜ਼ਾਰੀ ਬਾਗ ਵਿੱਚ ਭੇਜ ਦਿਤਾ।ਅਜ਼ਾਦੀ ਮਿਲਣ ਤੇ ਰਿਹਾ ਕਰ ਦਿਤਾ ਤੇ ਵਾਪਸ ਚੋਹਲਾ ਸਾਹਿਬ ਆ ਗਏ।ਉਨਾਂ ਤਿੰਨ ਵਿਘੇ ਜ਼ਮੀਨ ਦੇ ਕੇ ਮਿਡਲ ਸਕੂਲ ਖੁਲਾਇਆ।ਉਨਾਂ ਦੇ ਦੋਹਤੇ ਸ:ਚਰਨਜੀਤ ਸਿੰਘ ਬਰਾੜ ਡੀ ਆਈ ਜੀ ਵਲੋਂ ਅੱਧਾ ਕਿਲਾ ਪੈਲੀ ਵਿੱਚ ਦੇਸ਼ ਭਗਤ ਸੁੱਚਾ ਸਿੰਘ ਟਰੱਸਟ ਦੇ ਨਾਂ ਤੇ ਦੇਸ਼ ਭਗਤ ਯਾਦਗਾਰ ਹਾਲ ਬਣਾਇਆ। ਇਸ ਵਿੱਚ 150 ਦੇ ਕਰੀਬ ਦੇਸ਼ ਭਗਤਾਂ ਦੀਆਂ ਤਸਵੀਰਾਂ ਹਨ ਤੇ ਲਾਇਬ੍ਰੇਰੀ ਵਿੱਚ ਸੈਂਕੜੇ ਕਿਤਾਬਾਂ ਹਨ ਜੋ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਹਿਯੋਗ ਨਾਲ ਚੱਲ ਰਹੀ ਹੈ। ਮਰਚੈਂਟ ਨੇਵੀ
ਪੂਰੀ ਦੁਨੀਆਂ ਦਾ ਵਪਾਰ ਚਲਾਉਣ ਲਈ ਇੱਕ ਸੈਨਾ ਸਮੁੰਦਰੀ ਜਹਾਜ਼ਾਂ ਵਾਲੀ ਮਰਚੈਂਟ ਨੇਵੀ ਹੁੰਦੀ ਹੈ, ਜੋ ਅਰਧ ਸਰਕਾਰੀ ਵਪਾਰਕ ਅਦਾਰਾ ਹੈ।
ਮਰਚੈਂਟ ਨੇਵੀ ਵਿੱਚ ਚੰਗੀ ਕਮਾਈ ਦੇ ਨਾਲ-ਨਾਲ ਦੁਨੀਆ ਦੀ ਸੈਰ ਮੁਫ਼ਤ ਵਿੱਚ ਹੋ ਜਾਂਦੀ ਹੈ। ਸੰਨ 2000 ਤੋਂ ਪਹਿਲਾਂ ਇਹ ਅਦਾਰਾ ਖ਼ਾਸ ਯੂਨੀਅਨ ਤੇ ਕੰਪਨੀਆਂ ਦੇ ਗੱਠਜੋੜ ਕਰਕੇ ਖਾਸ ਲੋਕਾਂ ਦੇ ਹੱਥਾਂ ਵਿੱਚ ਸੀ, ਜਿਸ ਨਾਲ ਏਜੰਟ ਕੰਪਨੀਆਂ ਤੇ ਯੂਨੀਅਨਾਂ ਮੋਟੀ ਕਮਾਈ ਨਾਲ ਸਾਲਾਂ ਤੋਂ ਹੱਥ ਰੰਗ ਰਹੀਆਂ ਸਨ। ਨੌਜਵਾਨ ਆਪਣੇ ਰੁਜ਼ਗਾਰ ਲਈ ਇਸ ਦੀ ਚੋਣ ਕਰਨ, ਇਸੇ ਲਈ ਮੈਂ ਇਸ ਦੇ ਸਬੰਧ ’ਚ ਜਾਣਕਾਰੀ ਸਾਂਝੀ ਕਰ ਰਿਹਾ ਹਾਂ…
ਸਮੁੰਦਰੀ ਜਹਾਜ਼ ਵਿੱਚ ਮਰਚੈਂਟ ਨੇਵੀ ਦੇ ਤਿੰਨ ਮਹਿਕਮੇ ਹੁੰਦੇ ਹਨ- ਇੰਜਣ ਵਿਭਾਗ, ਡੈੱਕ ਵਿਭਾਗ ਤੇ ਗੈਲੀ ਵਿਭਾਗ। ਇੰਜਣ ਵਿਭਾਗ ਦੀ ਕਮਾਂਡ ਚੀਫ ਇੰਜਨੀਅਰ ਥੱਲੇ ਹੁੰਦੀ ਹੈ, ਜਿਨ੍ਹਾਂ ਦਾ ਕੰਮ ਇੰਜਣ ਨੂੰ ਚਲਾਉਣਾ ਤੇ ਸਵਾਰਨਾ ਹੁੰਦਾ ਹੈ। ਡੈੱਕ ਵਿਭਾਗ ਜਿਨ੍ਹਾਂ ਨੇ ਜਹਾਜ਼ ਦਾ ਬਾਹਰੀ ਹਿੱਸਾ ਸੰਭਾਲਣਾ, ਸਾਮਾਨ ਭਰਨਾ ਤੇ ਉਤਾਰਨਾ ਤੇ ਜਹਾਜ਼ ਨੂੰ ਚਲਾਉਣਾ ਹੁੰਦਾ ਹੈ। ਇਸ ਸਾਰੇ ਕੰਮ ਦੀ ਕਮਾਂਡ ਕਪਤਾਨ ਦੇ ਹੱਥ ਹੁੰਦੀ ਹੈ। ਗੈਲੀ ਖਾਣਾ ਵਿਭਾਗ, ਜਿਸ ਵਿੱਚ ਚੀਫ ਕੁੱਕ ਮੁੱਖੀ ਹੁੰਦਾ ਹੈ। ਖਾਣੇ ਦਾ ਕਰਤਾ ਧਰਤਾ ਵੀ ਕਪਤਾਨ ਹੁੰਦਾ ਹੈ। ਇਨ੍ਹਾਂ ਤਿੰਨਾਂ ਵਿਭਾਗਾਂ ਵਿੱਚ ਜਾਣ ਲਈ ਅਕਾਦਮਿਕ ਸਿੱਖਿਆ +2, 60% ਨਾਲ ਪਾਸ ਕੀਤੀ ਹੋਵੇ। ਇੰਜਣ ਤੇ ਗੈਲੀ ਵਿਭਾਗ ਲਈ ਅਕਾਦਮੀ ਸਿੱਖਿਆ ਆਰਟਸ ਵਿੱਚ ਵੀ ਹੋ ਸਕਦੀ ਹੈ। ਸਾਇੰਸ ਵਿੱਚ ਪ੍ਰਾਪਤ ਕੀਤੀ ਸਿੱਖਿਆ ਸਾਰੇ ਵਿਭਾਗਾਂ ਲਈ ਯੋਗ ਹੈ। ਸਿੱਖਿਆ ਦੇ ਨਾਲ ਸਭ ਤੋਂ ਜ਼ਰੂਰੀ ਸਰੀਰ ਪੂਰਨ ਰੂਪ ਵਿੱਚ ਤੰਦਰੁਸਤ ਹੋਵੇ, ਕਿਉਂਕਿ ਦਾਖ਼ਲੇ ਵਿੱਚ ਸਭ ਤੋਂ ਪਹਿਲਾਂ ਹਰ ਉਮੀਦਵਾਰ ਦੀ ਪੂਰੀ ਸਿਹਤ ਦਾ ਮੈਡੀਕਲ ਪ੍ਰੀਖਣ ਹੁੰਦਾ ਹੈ। ਜੇ ਤੁਸੀਂ ਅਕਾਦਮਿਕ ਸਿੱਖਿਆ ਅਤੇ ਸਿਹਤ ਦੋਨੋਂ ਗੁਣਾਂ ਨਾਲ ਭਰਪੂਰ ਹੋ ਤਾਂ ਜਹਾਜ਼ ਵਿੱਚ ਦਾਖਲੇ ਤੋਂ ਪਹਿਲਾਂ ਪ੍ਰੀ ਸੀ ਟ੍ਰੇਨਿੰਗ ਸਿੱਖਿਆ ਪ੍ਰਾਪਤ ਕਰਨੀ ਲਾਜ਼ਮੀ ਹੈ। ਭਾਰਤ ਸਰਕਾਰ ਨਾਲ ਸੰਬੰਧਤ ਮੈਰਿਨ ਡੀ.ਜੀ. ਰਾਹੀਂ ਪ੍ਰਵਾਨਤ ਅਕੈਡਮੀਆਂ ਵੱਡੇ ਤੇ ਮੈਟਰੋ ਸ਼ਹਿਰਾਂ ਵਿੱਚ ਆਮ ਖੁੱਲ੍ਹੀਆਂ ਹਨ। ਇਨ੍ਹਾਂ ਅਕੈਡਮੀਆਂ ਵਿੱਚ ਸਾਲ ਵਿੱਚ ਇੱਕ ਵਾਰ ਦਾਖਲਾ ਹੁੰਦਾ ਹੈ, ਜਿਸ ਲਈ ਜਾਣਕਾਰੀ ਡਾਇਰੈਕਟਰ ਜਨਰਲ ਸ਼ਿਪਿੰਗ ਦੀ ਵੈਬ ਸਾਈਟ ’ਤੇ ਲੈ ਸਕਦੇ ਹੋ। ਦਾਖ਼ਲੇ ਲਈ ਉਮਰ ਸੀਮਾ 17 ਤੋਂ 23 ਸਾਲ ਹੋਵੇ।
ਅਕੈਡਮੀ ਵਿੱਚ ਜੋ ਤੁਸੀਂ ਵਿਭਾਗ ਚੁਣਦੇ ਹੋ, ਉਸ ਲਈ ਕਿਤਾਬੀ ਅਤੇ ਪ੍ਰੈਕਟੀਕਲ ਪੂਰੀ ਸਿੱਖਿਆ ਇੱਕ ਸਾਲ ਲਈ ਦਿੱਤੀ ਜਾਂਦੀ ਹੈ। ਅਕੈਡਮੀ ਵਿੱਚ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਅਕਾਡਮੀ ਵੱਲੋਂ ਕੀਤਾ ਜਾਂਦਾ ਹੈ। ਡਾਇਰੈਕਟਰ ਜਰਨਲ ਸ਼ਿਪਿੰਗ ਵਿਭਾਗ ਭਾਰਤ ਸਰਕਾਰ ਵੱਲੋਂ ਫੀਸਾਂ ਤੇ ਹੋਰ ਸਾਰੀਆਂ ਹਦਾਇਤਾਂ ਅਕਾਦਮੀਆਂ ਨੂੰ ਮੰਨਣੀਆਂ ਜ਼ਰੂਰੀ ਹਨ। ਅਕੈਡਮੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ, ਜੇ ਪਾਸਪੋਰਟ ਬਣਾ ਲਿਆ ਜਾਵੇ ਤਾਂ ਠੀਕ ਹੈ। ਜਹਾਜ਼ ਦੀ ਪੜ੍ਹਾਈ ਦੇ ਨਾਲ ਸਮੁੰਦਰੀ ਸੁਰੱਖਿਆ ਦੇ ਕੋਰਸ ਵੀ ਜ਼ਰੂਰੀ ਹਨ, ਸਾਰੇ ਨਾਲੋਂ ਨਾਲ ਕਰਵਾਏ ਜਾਂਦੇ ਹਨ। ਬਾਕੀ ਕੱਲ
ਮੁਖਵਿੰਦਰ ਚੋਹਲਾ ਮਰਹੂਮ
ਚਲੰਤ ਜਸਪਾਲ ਬਾਸਰਕੇ
![]()