ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ-
ਹੁਸ਼ਿਆਰਪੁਰ ਵਿਖੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਬੀਤੇ ਸਵਾ ਮਹੀਨੇ ਦੇ ਕਰੀਬ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਤੇ ਚਲਦਿਆਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਦੇ ਘਿਰਾਓ ਦੀ ਤਿਆਰੀ ਲਈ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਉਦਾਸੀਨ ਰਵੱਈਏ ਦੇ ਚਲਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਦਿੱਤੇ ਗਏ ਜ਼ਿਲ•ਾ ਪੱਧਰ ਐਕਸ਼ਨਾਂ ਅਨੁਸਾਰ ਹਲਕਾ ਸ਼ਾਮਚੁਰਾਸੀ ਦੇ ਐਮਐਲਏ ਪਵਨ ਆਦੀਆ ਦੇ ਘਰ ਦਾ ਘਿਰਾਓ 12 ਨਵੰਬਰ ਦਿਨ ਸੋਮਵਾਰ ਨੂੰ ਕੀਤਾ ਜਾਵੇਗਾ। ਮੀਟਿੰਗ ਮੌਕੇ ਵੱਖ ਵੱਖ ਅਧਿਆਪਕ ਯੂਨੀਅਨਾਂ ਦੇ ਆਗੂਆਂ ਨੇ ਇਸ ਘਿਰਾਓ ਨੂੰ ਸਫ਼ਲ ਕਰਨ ਲਈ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਨਵੰਬਰ ਨੂੰ ਭਾਰੀ ਸੰਖਿਆ ਵਿੱਚ ਅਧਿਆਪਕ ਹੁਸ਼ਿਆਰਪੁਰ ਤੋਂ ਪਟਿਆਲੇ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਿਲ ਹੋਣਗੇ।
ਇਸ ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਡਾਨਸੀਵਾਲ ਡੀਟੀਐਫ਼ ਪੰਜਾਬ ਨੇ ਕੀਤੀ । ਇਸ ਤੋਂ ਇਲਾਵਾ ਰਾਮ ਭਜਨ ਚੌਧਰੀ ਵਾਈਸ ਪ੍ਰਧਾਨ ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਪੰਜਾਬ, ਗੁਰਜਿੰਦਰ ਸਿੰਘ ਮੰਜਪੁਰ, ਰਮੇਸ਼ ਹੁਸ਼ਿਆਰਪੁਰੀ ਅਤੇ ਅਜੀਬ ਦਿਵੇਦੀ ਈਟੀਟੀ ਟੀਚਰ ਯੂਨੀਅਨ ਪੰਜਾਬ ਸੁਨੀਲ ਕੁਮਾਰ ਅਤੇ ਵਿਕਾਸ ਸ਼ਰਮਾ ਜੀਟੀਯੂ ਪੰਜਾਬ ਜਸਵੀਰ ਸਿੰਘ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਜਸਵੀਰ ਸਿੰਘ, ਜਤਿੰਦਰ ਸਿੰਘ ਜੀ ਟੀ ਯੂ ਵਿਗਿਆਨਿਕ, ਸੁਰਜੀਤ ਰਾਜਾ ਬੀ ਐੱਡ ਅਧਿਆਪਕ ਫਰੰਟ ਪੰਜਾਬ, ਸੰਜੀਵ ਕਲਸੀ 5178 ਅਧਿਆਪਕ ਯੂਨੀਅਨ ਪੰਜਾਬ, ਮਨਜੀਤ ਸਿੰਘ ਸੈਣੀ, ਮੱਖਣ ਮੋਇਲਾ ਵਾਹਿਦਪੁਰ, ਰਾਮਜੀ ਦਾਸ ਚੌਹਾਨ ਪਸਸਫ, ਇੰਦਰਸੁਖਦੀਪ ਸਿੰਘ ਓਡਰਾ, ਅਜੀਤ ਸਿੰਘ ਰੂਪਤਾਰਾ, ਸ਼ਸ਼ੀਕਾਂਤ, ਕੁਲਵੰਤ ਸਿੰਘ ਦਸੂਹਾ ਆਦਿ ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੇ ਆਗੂ ਵੀ ਹਾਜ਼ਰ ਸਨ।
![]()
