ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ
ਜਿਲਾ ਹੁਸ਼ਿਆਰਪੁਰ ਦੀਆਂ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਵਿੱਚੋਂ ਦਰਜ਼ਾ ਚਾਰ ਮੁਲਾਜ਼ਮ ਯੂਨੀਅਨ ਦੇ ਜਿਲ•ਾ ਪ੍ਰਧਾਨ ਤੇ ਮੁਲਾਜ਼ਮਾਂ ਦੇ ਹੱਕਾਂ ਲਈ ਅੱਗੇ ਹੋ ਕੇ ਸੰਘਰਸ਼ ਕਰਨ ਵਾਲੇ ਆਗੂ ਅਸ਼ੋਕ ਕੁਮਾਰ ਦੇ ਸ਼ਰਧਾਂਜਲੀ ਸਮਾਗਮ ਵਿਖੇ ਪੰਜਾਬ ਭਰ ਤੋਂ ਵੱਖ ਵੱਖ ਯੂਨੀਅਨਾਂ ਦੇ ਆਗੂਆਂ, ਮੁਲਾਜ਼ਮਾਂ ਤੇ ਆਮ ਲੋਕਾਂ ਦਾ ਜਿਵੇਂ ਹੜ• ਹੀ ਆ ਗਿਆ। ਇੱਥੋਂ ਤੱਕ ਕੇ ਆਪਣੇ ਸ਼ਰਧਾਂਜਲੀ ਵਾਲੇ ਬੋਲਾਂ ਵਿੱਚ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇੰਨੇ ਲੋਕਾਂ ਦਾ ਇੱਕਠ ਤਾਂ ਵੱਡੇ ਵੱਡੇ ਸਿਆਸੀ ਲੋਕਾਂ ਦੇ ਸ਼ਰਧਾਂਜਲੀ ਸਮਾਗਮਾਂ ਤੇ ਵੀ ਨਹੀਂ ਹੁੰਦਾ। ਇਹ ਸਭ ਕੁਝ ਅਸ਼ੋਕ ਕੁਮਾਰ ਦੀ ਆਪਣੇ ਕਾਰਜਕਾਲ ਦੌਰਾਨ ਯੂਨੀਅਨ ਤੇ ਸਮਾਜ ਲਈ ਕੀਤੇ ਕੰਮਾਂ ਦਾ ਹੀ ਨਤੀਜ਼ਾ ਹੈ ਕਿ ਹਜ਼ਾਰਾਂ ਲੋਕ ਉਸਦੇ ਸ਼ਰਧਾਂਜਲੀ ਸਮਾਗਮ ਦੌਰਾਨ ਹਾਜ਼ਰ ਹਨ। ਦੱਸਣਯੋਗ ਹੈ ਕਿ ਅਸ਼ੋਕ ਕੁਮਾਰ ਜਿਸਨੂੰ ਅਕਸਰ ਹੀ ਉਸਦੇ ਸਾਥੀ ਅਸ਼ੋਕ ਪ੍ਰਧਾਨ ਦੇ ਨਾਮ ਨਾਲ ਬੁਲਾਉਂਦੇ ਸਨ ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ ਸੀ।
ਇਸ ਤੋਂ ਪਹਿਲਾਂ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਨਾਲ ਸੰਗਤ ਨੂੰ ਜੋੜਿਆ ਗਿਆ।
ਉਪਰੰਤ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕਰਦੇ ਹੀ ਤੇ ਮੰਚ ਸੰਚਾਲਕ ਕਾਮਰੇਡ ਕੁਲਦੀਪ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਵੀ ਅਸ਼ੋਕ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ। ਸਾਬਕਾ ਕੌਂਸਲਰ ਬਲਜੀਤ ਕੌਰ, ਐਕਸੀਅਨ ਵਰਿੰਦਰ ਵੀ ਆਪਣੇ ਸੰਬੋਧਨ ਵਿੱਚ ਹੰਝੂ ਨਾ ਰੋਕ ਸਕੇ ਤਾਂ ਹੋਰ ਵੀ ਕਈ ਪੰਜਾਬ ਪੱਧਰ ਦੇ ਯੂਨੀਅਨਾਂ ਦੇ ਆਗੂ ਅਸ਼ੋਕ ਕੁਮਾਰ ਨੂੰ ਯਾਦ ਕਰਦਿਆਂ ਜ਼ਜ਼ਬਾਤੀ ਹੋ ਗਏ।
ਸਾਰੇ ਬੁਲਾਰਿਆਂ ਨੇ ਇੱਕੋ ਜ਼ੁਬਾਨ ਵਿੱਚ ਕਿਹਾ ਕਿ ਅਸ਼ੋਕ ਕੁਮਾਰ ਨੇ ਆਪਣਾ ਜੀਵਨ ਲੋਕਾਂ ਨੂੰ ਸਮਰਪਿਤ ਕੀਤਾ ਹੋਇਆ ਸੀ ਤੇ ਇਸ ਵਿੱਚ ਉਸਦੇ ਪਰਿਵਾਰ ਖ਼ਾਸ ਕਰਕੇ ਉਸਦੀ ਪਤਨੀ ਦਾ ਵੀ ਵੱਡਾ ਯੋਗਦਾਨ ਹੈ। ਬੁਲਾਰਿਆਂ ਨੇ ਅਸ਼ੋਕ ਵੱਲੋਂ ਵੱਖ ਵੱਖ ਸੰਘਰਸ਼ਾਂ ਵਿੱਚ ਮੁਲਾਜ਼ਮਾਂ ਲਈ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਸਦੀ ਮੌਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਐਮ ਪੀ ਸੰਤੋਸ਼ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ, ਕਾਮਰੇਡ ਕੁਲਦੀਪ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ, ਜੀਤ ਸਿੰਘ ਜਿਲਾ ਪ੍ਰਧਾਨ ਸਰਕਾਰੀ ਡਰਾਈਵਰ ਯੂਨੀਅਨ, ਕਾਮਰੇਡ ਰਣਜੀਤ ਸਿੰਘ ਰਣਵਾਂ ਸਕੱਤਰ ਜਨਰਲ ਪੰਜਾਬ, ਕਾਮਰੇਡ ਅਮਰਜੀਤ ਸਿੰਘ ਲੁਧਿਆਣਾ ਆਗੂ ਦਾ ਕਲਾਸ ਫੋਰ ਯੂਨੀਅਨ ਪੰਜਾਬ, ਸੱਜਣ ਸਿੰਘ ਚੇਅਰਮੈਨ ਪਸਸਫ਼ ਪੰਜਾਬ, ਕਾਮਰੇਡ ਦਰਸ਼ਨ ਸਿੰਘ ਲੁਬਾਣਾ ਆਗੂ ਪਸਸਫ਼, ਮਹਿੰਦਰ ਸਿੰਘ ਪਰਵਾਨਾ ਆਗੂ ਪੈਨਸ਼ਨ ਯੂਨੀਅਨ ਪੰਜਾਬ, ਕਾਮਰੇਡ ਅਮਰਜੀਤ ਸਿੰਘ, ਹਰਭਜਨ ਸਿੰਘ ਆਗੂ ਬਿਜਲੀ ਬੋਰਡ, ਜੀਵਨ ਕੁਮਾਰ ਜਨਰਲ ਸਕੱਤਰ ਕਲਾਸ ਫੋਰ ਯੂਨੀਅਨ ਹੁਸ਼ਿਆਰਪੁਰ, ਹਰਬਿਲਾਸ ਸਿੰਘ, ਮਹਿੰਦਰ ਸਿੰਘ ਹੀਰ ਆਗੂ ਪੈਗਾਮ, ਕੇਵਲ ਸਿੰਘ ਹੀਰ, ਬਿਹਾਰੀ ਲਾਲ ਬੰਗਾ, ਰਾਮ ਪ੍ਰਸਾਦ, ਮੋਹਨ ਸਿੰਘ ਮਰਵਾਹਾ ਪ੍ਰਧਾਨ ਪੁਰਾਣੀ ਪੈਨਸ਼ਨ ਯੂਨੀਅਨ, ਗਿਆਨ ਸਿੰਘ ਭਲੇਠੂ ਆਗੂ ਪੰਜਾਬ ਰੋਡਵੇਜ਼ ਯੂਨੀਅਨ, ਜੋਗਾ ਸਿੰਘ, ਅਮਰੀਕ ਸਿੰਘ ਸੈਣੀ, ਕਸ਼ਮੀਰੀ ਲਾਲ, ਮਲਕੀਤ ਸਿੰਘ ਮਹੇੜੂ ਰਿਟਾ ਐਸਡੀਓ, ਵਿਕਾਂਤ ਆਨੰਦ ਐਕਸੀਅਨ, ਹਰਿੰਦਰਪਾਲ ਸਿੰਘ ਐਕਸੀਅਨ, ਰਾਮ ਲਾਲ ਸੰਧੂ ਐਕਸੀਅਨ ਆਦਿ ਤੋਂ ਇਲਾਵਾ ਦਰਜ਼ਨਾਂ ਯੂਨੀਅਨਾਂ ਦੇ ਆਗੂ ਤੇ ਮੈਂਬਰ ਹਾਜ਼ਰ ਸਨ।

![]()
