ਸਰਕਾਰੀ ਐਲੀਮੈਂਟਰੀ ਸਕੂਲ ਰਾਮਨਗਰ ਢੈਹਾ ਵਿਚ ਸਲਾਨਾ ਸਮਾਰੋਹ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ | ਇਸ ਤੋਂ ਇਲਾਵਾ ਬੱਚਿਆਂ ਵਲੋਂ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਸਕੂਲ ਅਧਿਆਪਕਾ ਮਨਿੰਦਰ ਕੌਰ ਵਲੋਂ ਸਮਾਰੋਹ ਵਿਚ ਪਹੁੰਚੇ ਬੀਪੀਈਓ ਸ: ਸੇਵਾ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ | ਸਮਾਰੋਹ ਵਿੱਚ ਬੀਐਮਟੀ ਵਿਕਾਸ ਅਰੋੜਾ , ਲੰਬੜਦਾਰ ਰਵਿੰਦਰ ਸਿੰਘ ਢੈਹਾ, ਲੇਖ ਰਾਜ (ਰਾਮਾਂ ਸਵੀਟ ਸ਼ੋਪ ), ਐਸ ਐਮ ਸੀ ਚੇਅਰਮੈਨ ਅਤੇ ਸਰਪੰਚ ਜਸਵਿੰਦਰ ਕੌਰ , ਕਮਲਜੀਤ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ |
![]()
