You are currently viewing ਸ਼ਿਵਨਾਮਦੇਵ ਆਪਣਾ ਘਰ ਵਿਖੇ ਸਾਲਾਨਾ ਮੇਲਾ 3 ਨਵੰਬਰ ਨੂੰ

ਸ਼ਿਵਨਾਮਦੇਵ ਆਪਣਾ ਘਰ ਵਿਖੇ ਸਾਲਾਨਾ ਮੇਲਾ 3 ਨਵੰਬਰ ਨੂੰ


ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ -ਸ਼ਿਵ ਨਾਮਦੇਵ ਆਪਣਾ ਘਰ ਹਰਦੋਖਾਦਪੁਰ (ਹੁਸ਼ਿਆਰਪੁਰ) ਵਿਖੇ ਮੁੱਖ ਸੰਚਾਲਕ ਨਰਿੰਦਰ ਸਿੰਘ ਜੱਸਲ ਦੀ ਅਗੁਵਾਈ ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਲਾਨਾ ਸਭਿਆਚਾਰਕ ਮੇਲਾ ਦਿਨ ਐਤਵਾਰ ਮਿਤੀ 3-11-2019 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਨਵੰਬਰ 3 ਐਤਵਾਰ ਨੂੰ ਇਸ ਸਮਾਗਮ ਵਿਚ ਵੱਖ-ਵੱਖ ਕਲਾਕਾਰ ਜਸਬੰਤ ਸੰਦੀਲਾ, ਪਾਲੀ ਦੇਤਵਾਲੀਆ, ਆਸ਼ੂ ਸਿੰਘ, ਅਰਸ਼ਜੋਤ ਢਿੱਲੋ, ਰਾਜ ਗੁਲਜਾਰ, ਰੋਮੀ ਰੰਜਨ, ਪਰਮਜੀਤ ਧੰਜਲ, ਨੀਲਮ ਠੱਕਰਵਾਲ, ਤਾਜ ਨਗੀਨਾ, ਯਾਕੂਬ ਗਿੱਲ, ਬਲਵੀਰ ਬੀਰਾ, ਬੱਬੂ ਪਰਵਾਨਾ, ਫਤੇ ਰੰਧਾਵਾ, ਸੁਖਚੈਨ ਕੋਟੀ, ਕਮਲਪ੍ਰੀਤ, ਸਿਲਕੀ ਨਰੂਲਾ, ਪ੍ਰੀਤ ਸੰਧ,ੂ ਕਿਰਨ ਅਤੇ ਸੰਗੀਤਕਾਰ ਕੁਲਜੀਤ ਆਦਿ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਮੇਲੇ ਦੇ ਸਬੰਧ ਵਿੱਚ ਜਾਣਕਾਰੀ ਨੂੰ ਜਨਤਕ ਕਰਨ ਲਈ ਆਸ਼ਰਮ ਵਿੱਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਹਾਜ਼ਰੀ ਭਰੀ। ਹੋਰਨਾਂ ਮਹਿਮਾਨਾਂ ਵਿੱਚ ਸਮਾਜ ਸੇਵੀ ਡਾ ਮੁਹੰਮਦ ਜਮੀਲ ਬਾਲੀ, ਅਸ਼ੋਕ ਪੁਰੀ ਮੇਲਾ ਕਨਵੀਨਰ, ਨਰੇਸ਼ ਬੈਂਸ, ਡਾ ਸੁਰਿੰਦਰ ਸਿੰਘ ਦਰਦੀ, ਪ੍ਰਸਿੱਧ ਗਾਇਕ ਰਾਜ ਰੰਗੀਲਾ, ਮਨਜੀਤ ਸਿੰਘ ਧਾਮੀ, ਭਾਈ ਅਵਤਾਰ ਸਿੰਘ ਸੰਧੂ, ਗਗਨਦੀਪ ਸਿੰਘ ਗੱਗੀ, ਮੁਕੇਸ਼ ਕੁਮਾਰ, ਰਜਿੰਦਰ, ਸੁਭਾਸ਼ ਸ਼ਰਮਾ ਆਦਿ ਵੀ ਹਾਜ਼ਰ ਸਨ। ਮੁੱਖ ਸੰਚਾਲਕ ਨਰਿੰਦਰ ਸਿੰਘ ਜੱਸਲ ਨੇ ਆਈਆਂ ਹੋਈਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਅਵਿਨਾਸ਼ ਰਾਏ ਖੰਨਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Loading

Leave a Reply